News

ਓਡੀਸ਼ਾ ਵਿਧਾਨ ਸਭਾ ’ਚ ਭਾਜਪਾ ਵਿਧਾਇਕਾਂ ਨੇ ਸਪੀਕਰ ਵੱਲ ਸੁੱਟੀਆਂ ਚੱਪਲਾਂ

ਓਡੀਸ਼ਾ ਵਿਧਾਨ ਸਭਾ ਵਿੱਚ ਬਿਨਾਂ ਚਰਚਾ ਕੀਤੇ ਇਕ ਬਿੱਲ ਪਾਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਵਿਧਾਇਕਾਂ ਨੇ ਸੰਸਦ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਇਸ ਬਿੱਲ ਤੋਂ ਨਾਰਾਜ਼ਗੀ ਜਤਾਉਂਦੇ ਹੋਏ ਵਿਰੋਧੀ ਧਿਰ ਭਾਜਪਾ ਦੇ ਕੁੱਝ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ, ਚੱਪਲ, ਮਾਈਕ੍ਰੋਫੋਨ ਅਤੇ ਕਾਗਜ਼ ਦੇ ਟੁੱਕੜੇ ਸੁੱਟੇ।

ओडिशा में तीन BJP विधायक विधानसभा से निलंबित

ਇਸ ਘਟਨਾ ਤੋਂ ਬਾਅਦ ਸਪੀਕਰ ਨੇ ਤਿੰਨੋਂ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਉਹਨਾਂ ਨੂੰ ਤਤਕਾਲ ਸੰਸਦ ਤੋਂ ਬਾਹਰ ਜਾਣ ਦੇ ਹੁਕਮ ਦਿੱਤੇ। ਜਾਣਕਾਰੀ ਮੁਤਾਬਕ ਸੰਸਦ ਭਵਨ ਵਿੱਚ ਓਡੀਸ਼ਾ ਲੋਕਾਯੁਕਤ (ਸੋਧ) ਬਿੱਲ ਨੂੰ ਬਿਨਾਂ ਚਰਚਾ ਦੇ ਮਿੰਟਾਂ ਵਿੱਚ ਪਾਸ ਕੀਤੇ ਜਾਣ ਤੋਂ ਨਾਰਾਜ਼ ਭਾਜਪਾ ਮੈਂਬਰਾਂ ਨੇ ਸਪੀਕਰ ਐਸਐਨ ਪਾਤਰੋ ’ਤੇ ਨਾਰਾਜ਼ਗੀ ਜਤਾਈ।

ਕਾਂਗਰਸ ਮੈਂਬਰਾਂ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ ਸੀ ਅਤੇ ਭ੍ਰਿਸ਼ਟਾਚਾਰ ’ਤੇ ਚਰਚਾ ਦਾ ਨੋਟਿਸ ਦਿੱਤਾ ਸੀ ਜਿਸ ਨੂੰ ਸਪੀਕਰ ਨੇ ਖਾਰਜ ਕਰ  ਦਿੱਤਾ ਸੀ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਸੰਸਦ ਵਿੱਚ ਬਿੱਲ ਪਾਸ ਹੋਣ ਤੋਂ ਤੁਰੰਤ ਬਾਅਦ ਭਾਜਪਾ ਵਿਧਾਇਕ ਖੜੇ ਹੋ ਗਏ ਅਤੇ ਸ਼ੋਰ ਪਾਉਣ ਲੱਗੇ।

ਇਸ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਅਤੇ ਵਿਧਾਨ ਸਭਾ ਦੀ ਕਾਰਵਾਈ ਭੋਜਨ ਸਮੇਂ ਤਕ ਮੁਲਤਵੀ ਕਰਨੀ ਪਈ। ਸੰਸਦ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਸਪੀਕਰ ਪਾਤਰੋ ਨੇ ਸੰਸਦ ਵਿੱਚ ਭਾਜਪਾ ਦੇ ਉਪਨੇਤਾ ਬੀਸੀ ਸੇਠੀ, ਮੁੱਖੀ ਸਚੇਤਕ ਮੋਹਨ ਮਾਝੀ ਅਤੇ ਵਿਧਾਇਕ ਜੇਐਨ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ ਅਤੇ ਤੁਰੰਤ ਸੰਸਦ ਵਿਚੋਂ ਬਾਹਰ ਜਾਣ ਦਾ ਹੁਕਮ ਦਿੱਤਾ। ਮੁਅੱਤਲ ਕੀਤੇ ਗਏ ਵਿਧਾਇਕਾਂ ਨੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਵਿਧਾਨ ਸਭਾ ਅਹਾਤੇ ਵਿੱਚ ਮੌਜੂਦ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਧਰਨਾ ਦਿੱਤਾ।  

Click to comment

Leave a Reply

Your email address will not be published. Required fields are marked *

Most Popular

To Top