ਓਡੀਸ਼ਾ ਨੇ ਸੂਬਿਆਂ ਨੂੰ 500 ਮੀਟ੍ਰਿਕ ਟਨ ਤੋਂ ਵੱਧ ਭੇਜੀ ਆਕਸੀਜਨ

ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਭਾਰੀ ਕਮੀ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਪਿਛਲੇ 48 ਘੰਟਿਆਂ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਹੋਰ ਜ਼ਰੂਰਤਮੰਦ ਸੂਬਿਆਂ ਲਈ 510 ਮੀਟ੍ਰਿਕ ਟਨ ਆਕਸੀਜਨ ਨਾਲ ਲਗਭਗ 29 ਟੈਂਕਰ ਰਵਾਨਾ ਹੋਏ ਹਨ।

ਓਡੀਸ਼ਾ ਪੁਲਿਸ ਨੇ ਦਸਿਆ ਕਿ ਸ਼ਨੀਵਾਰ ਨੂੰ ਢੇਂਕਨਾਲ, ਰਾਉਰਕੇਲਾ ਅਤੇ ਅੰਗੁਲ ਤੋਂ 15 ਹੋਰ ਟੈਂਕਰਾਂ ਨੂੰ ਰਵਾਨਾ ਕੀਤਾ ਗਿਆ। ਸੂਬਾ ਪੁਲਿਸ ਨੇ ਟੈਂਕਰਾਂ ਨੂੰ ਜਲਦ ਪਹੁੰਚਣ ਲਈ ਇਕ ਲਾਂਘਾ ਬਣਾਇਆ ਹੈ ਤਾਂ ਕਿ ਵੱਖ-ਵੱਖ ਸੂਬਿਆਂ ਨੂੰ ਆਕਸੀਜਨ ਪਹੁੰਚਾਈ ਜਾ ਸਕੇ। ਏਡੀਜੀਪੀ ਵਾਈ ਕੇ ਜੇਠਵਾਇਸ ਦੀ ਅਗਵਾਈ ਹੇਠ ਗਠਿਤ ਇਕ ਵਿਸ਼ੇਸ਼ ਸੈੱਲ, ਇਸ ਦੀ ਪੂਰਤੀ ਕਰਵਾ ਰਿਹਾ ਹੈ।
ਅਧਿਕਾਰਕ ਸੂਤਰਾਂ ਨੇ ਦਸਿਆ ਕਿ ਓਡੀਸ਼ਾ ਵਿੱਚ ਮਰੀਜ਼ਾਂ ਲਈ ਰੋਜ਼ 23.78 ਟਨ ਮੈਡੀਕਲ ਆਕਸੀਜਨ ਦੀ ਜ਼ਰੂਰਤ ਹੈ ਜਦਕਿ ਰਾਜ ਵਿੱਚ ਸਿਲੰਡਰ ਆਕਸੀਜਨ ਦਾ ਰੋਜ਼ 129.68 ਟਨ ਉਤਪਾਦਨ ਹੈ। 10 ਮਈ ਤੱਕ ਬਰਹਾਮਪੁਰ ਵਿੱਚ ਐਮਕੇਸੀਜੀ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਇਕ ਐਲਐਮਓ ਪਲਾਂਟ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ 15 ਕੋਰੋਨਾ ਹਸਪਤਾਲਾਂ ਵਿੱਚ ਵੀ ਐਲਐਮਓ ਪਲਾਂਟ ਲਾਉਣ ਦੀ ਯੋਜਨਾ ਹੈ।
