News

ਓਡੀਸ਼ਾ CM ਨੇ ਹਾਕੀ ਟੀਮ ਨਾਲ ਕੀਤੀ ਗੱਲਬਾਤ, ਜਿੱਤ ਦੀ ਦਿੱਤੀ ਵਧਾਈ

ਟੋਕੀਓ ਉਲੰਪਿਕ ‘ਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਜ਼ਬਰਦਸਤ ਟੱਕਰ ਹੋਈ ਅਤੇ ਭਾਰਤ 5-4 ਨਾਲ ਜੇਤੂ ਰਿਹਾ। ਭਾਰਤੀ ਹਾਕੀ ਟੀਮ ਨੂੰ 41 ਸਾਲ ਬਾਅਦ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਹਰ ਕੋਈ ਵਧਾਈ ਦੇ ਰਿਹਾ ਹੈ। ਇਸ ਇਤਿਹਾਸਕ ਜਿੱਤ ‘ਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਹਨਾਂ ਵੱਲੋਂ ਇਸ ਖੁਸ਼ੀ ‘ਚ ਲੱਡੂ ਵੰਡ ਕੇ ਢੋਲ ਵਜਾ ਕੇ ਭੰਗੜੇ ਪਾਏ ਜਾ ਰਹੇ ਹਨ।

ਅਜਿਹੇ ‘ਚ ਗੁਰਦਾਸਪੁਰ ਦੇ ਖਿਡਾਰੀ ਸਿਮਰਨਜੀਤ ਸਿੰਘ ਦੇ ਘਰ ‘ਚ ਵੀ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਸਿਮਰਨਜੀਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਕੋਲ ਭਾਰਤੀ ਹਾਕੀ ਟੀਮ ਦੀ ਇਸ ਜਿੱਤ ਲਈ ਕੋਈ ਸ਼ਬਦ ਨਹੀਂ ਹੈ। ਉਨ੍ਹਾਂ ਕਿਹਾ ਕਿ, “ਕਾਫ਼ੀ ਲੰਮੇ ਸਮੇਂ ਤੋਂ ਦੇਸ਼ ਦੇ ਲੋਕ ਚਾਹੁੰਦੇ ਸੀ ਕਿ ਇੰਡੀਆ ਟੀਮ ਮੈਡਲ ਜਿੱਤੇ ਅਤੇ ਇੰਡੀਆ ਟਿਮ ਨੇ ਹੁਣ ਦੇਸ਼ ਦਾ ਉਹ ਸੁਪਨਾ ਪੂਰਾ ਕਰ ਦਿੱਤਾ ਹੈ।

ਉੱਧਰ ਭਾਰਤੀ ਹਾਕੀ ਟੀਮ ਨਾਲ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੱਲੋਂ ਖੁਦ ਗੱਲਬਾਤ ਕਰਕੇ ਵਧਾਈ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਹੱਥ ਜੋੜ ਕੇ ਵਾਰ-ਵਾਰ ਹਾਕੀ ਟੀਮ ਨੂੰ ਵਧਾਈ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਭਾਰਤ ਨੇ 1980 ਤੋਂ ਬਾਅਦ ਪਹਿਲੀ ਵਾਰ ਓਲੰਪਿਕ ਵਿੱਚ ਤਗਮਾ ਜਿੱਤਿਆ ਹੈ। 41 ਸਾਲਾਂ ਬਾਅਦ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।

ਇਸ ਸਫਲਤਾ ਦਾ ਜਿੰਨਾ ਸਿਹਰਾ ਖਿਡਾਰੀਆਂ ਅਤੇ ਕੋਚ ਨੂੰ ਜਾਂਦਾ ਹੈ, ਓਨਾ ਹੀ ਹਿੱਸਾ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਜਾਂਦਾ ਹੈ। ਮੰਨਿਆ ਜਾ ਰਿਹਾ ਕਿ ਉਨ੍ਹਾਂ ਨੇ ਉਸ ਵੇਲੇ ਭਾਰਤੀ ਹਾਕੀ ਟੀਮ ਦਾ ਹੱਥ ਫੜਿਆ, ਜਦੋਂ ਹਰ ਕੋਈ ਕਿਨਾਰਾ ਕਰ ਰਿਹਾ ਸੀ। ਓਡੀਸ਼ਾ ‘ਚ ਨਵੀਨ ਪਟਨਾਇਕ ਦੀ ਸਰਕਾਰ ਨੇ ਹੀ ਭਾਰਤੀ ਹਾਕੀ ਟੀਮਾਂ ਨੂੰ 2018 ਵਿੱਚ 5 ਸਾਲਾਂ ਲਈ ਸਪਾਂਸਰ ਕਰਨ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਸੀ।

Click to comment

Leave a Reply

Your email address will not be published.

Most Popular

To Top