News

ਪੀਐਮ ਨਰਿੰਦਰ ਮੋਦੀ ਤੇ ਮਮਤਾ ਬੈਨਰਜੀ ਅੱਜ ਹੋਣਗੇ ਆਹਮੋ-ਸਾਹਮਣੇ!

ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਕੋਲਕਾਤਾ ਵਿੱਚ ਪੈਦਲ ਯਾਤਰਾ ਕਰਨ ਵਾਲੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਟੋਰੀਆ ਮੈਮੋਰੀਅਲ ਵਿੱਚ ਆਯੋਜਿਤ ਪ੍ਰਰਾਕਰਮ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ। ਪੱਛਮੀ ਬੰਗਾਲ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਵਿਕਟੋਰੀਆ ਮੈਮੋਰੀਅਲ ‘ਚ ਆਯੋਜਿਤ ਪ੍ਰੋਗਰਾਮ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਨਿਓਤਾ ਦਿੱਤਾ ਗਿਆ ਹੈ। ਫਿਲਹਾਲ ਇਹ ਤੈਅ ਨਹੀਂ ਹੈ ਕਿ ਮਮਤਾ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਜਾਂ ਨਹੀਂ।

ਜੇਕਰ ਮਮਤਾ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਤਾਂ ਸ਼ਾਮ ‘ਚ ਪੀਐਮ ਮੋਦੀ ਤੇ ਮਮਤਾ ਬੈਨਰਜੀ ਇਕ ਮੰਚ ‘ਤੇ ਨਜ਼ਰ ਆ ਸਕਦੇ ਹਨ। ਇਹ ਸਿਆਸਤ ਦੀ ਵੱਡੀ ਤਸਵੀਰ ਹੋਵੇਗੀ। ਅੱਜ ਕੋਲਕਾਤਾ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਮਹੱਤਵਪੂਰਨ ਪ੍ਰੋਗਰਾਮ ਹੈ।

ਮਮਤਾ ਬੈਨਰਜੀ ਅੱਜ ਕੋਲਕਾਤਾ ‘ਚ ਕਰੀਬ ਅੱਠ ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰਨ ਵਾਲੀ ਹੈ। ਪੀਐਮ ਮੋਦੀ ਅੱਜ ਨੈਸ਼ਨਲ ਲਾਇਬ੍ਰੇਰੀ ਤੇ ਵਿਕਟੋਰੀਆ ਮੈਮੋਰੀਅਲ ‘ਚ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਤੇ ਇਸ ਦੌਰਾਨ ਉਨ੍ਹਾਂ ਦਾ ਸੰਬੋਧਨ ਵੀ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top