ਐਮਪੀ ਰਵਨੀਤ ਬਿੱਟੂ ਦਾ ਵੱਡਾ ਬਿਆਨ, ਸੁਧੀਰ ਸੂਰੀ ਦੇ ਕਾਂਡ ਦੀ ਅੰਮ੍ਰਿਤਪਾਲ ਲਵੇ ਜ਼ਿੰਮੇਵਾਰੀ  

 ਐਮਪੀ ਰਵਨੀਤ ਬਿੱਟੂ ਦਾ ਵੱਡਾ ਬਿਆਨ, ਸੁਧੀਰ ਸੂਰੀ ਦੇ ਕਾਂਡ ਦੀ ਅੰਮ੍ਰਿਤਪਾਲ ਲਵੇ ਜ਼ਿੰਮੇਵਾਰੀ  

ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਫਿਰ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਤਲਖ਼ੀ ਵਿਖਾਈ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ਦੀ ਜ਼ਿੰਮੇਵਾਰੀ ਲਵੇ। ਉਸ ਨੇ ਬੀਬੀ ਜਗੀਰ ਕੌਰ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਪਾਰਟੀ ਵਿੱਚ ਕਮਜ਼ੋਰੀ ਆਉਂਦੀ ਹੈ ਤਾਂ ਇਸ ਤਰੀਕੇ ਨਾਲ ਛੱਡ ਕੇ ਨਹੀਂ ਜਾਣਾ ਚਾਹੀਦਾ।

ਉੱਧਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਲਵੇ। ਅੰਮ੍ਰਿਤਪਾਲ ਵੱਲੋਂ ਨੌਜਵਾਨਾਂ ਨੂੰ ਵਰਗਲਾਇਆ ਗਿਆ ਜਿਸ ਕਾਰਨ ਉਸ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ। ਹੁਣ ਉਸ ਤੇ ਜਦੋਂ ਕਾਰਵਾਈ ਹੋਣ ਦੀ ਗੱਲ ਆਈ ਤਾਂ ਅੰਮ੍ਰਿਤਪਾਲ ਪਿੱਛੇ ਹਟ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਨੈਸ਼ਨਲ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ ਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਤੋੜਿਆ ਜਾ ਰਿਹਾ ਹੈ। ਬਿੱਟੂ ਨੇ ਸਿੱਧੇ ਤੌਰ ਤੇ ਅੰਮ੍ਰਿਤਪਾਲ ਸਿੰਘ ਨੂੰ ਖੁਫੀਆ ਏਜੰਸੀਆਂ ਦਾ ਏਜੰਟ ਦੱਸਿਆ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਰਹਿਣ ਦਾ ਮਾਹੌਲ ਨਹੀਂ ਹੈ।

Leave a Reply

Your email address will not be published.