News

ਐਫਆਈਆਰ ਦਰਜ ਹੋਣ ਮਗਰੋਂ ਗ੍ਰੇਟਾ ਥਨਬਰਗ ਨੇ ਮੁੜ ਕੀਤਾ ਟਵੀਟ

ਦਿੱਲੀ ਪੁਲਿਸ ਵੱਲੋਂ ਗ੍ਰੇਟਾ ਥਨਬਰਗ ਤੇ ਐਫਆਈਆਰ ਦਰਜ ਕੀਤੀ ਸੀ। ਉਸ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ ਇਸ ਲਈ ਗ੍ਰੇਟਾ ਤੇ ਐਫਆਈਆਰ ਦਰਜ ਕੀਤੀ ਗਈ। ਹੁਣ ਗ੍ਰੇਟਾ ਥਨਬਰਗ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਮੁੜ ਜਵਾਬ ਦਿੱਤਾ ਹੈ।

ਇਸ ‘ਚ ਉਸ ਨੇ ਸਾਫ਼ ਕੀਤਾ ਹੈ ਕਿ ਉਹ ਕਿਸੇ ਧਮਕੀ ਤੋਂ ਡਰਨ ਵਾਲੀ ਨਹੀਂ ਤੇ ਅਜੇ ਵੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਸ ਨੇ ਸਪਸ਼ਟ ਕਿਹਾ ਹੈ ਕਿ ਉਹ ਨਫਰਤ ਤੇ ਧਮਕੀਆਂ ਨਾਲ ਆਪਣੇ ਸਟੈਂਡ ਤੋਂ ਨਹੀਂ ਬਦਲੇਗੀ। ਦੱਸ ਦਈਏ ਕਿ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕਰਨ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਵਾਤਾਵਰਨ ਕਾਰਕੁਨ ਗ੍ਰੇਟਾ ਥੰਨਬਰਗ ਖਿਲਾਫ ਐਫਆਈ ਦਰਜ ਕੀਤੀ ਹੈ।

ਇਸ ਦਾ ਜਵਾਬ ਉਸ ਨੇ ਮੁੜ ਕਿਸਾਨਾਂ ਦਾ ਸਮਰਥਨ ਕਰਦਿਆਂ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨਾਲ ਡਟ ਕੇ ਖੜ੍ਹੀ ਹੈ। ਖੇਤੀ ਕਾਨੂੰਨਾਂ ਬਾਰੇ ਸਵੀਡਿਸ਼ ਮੂਲ ਦੀ ਗ੍ਰੇਟਾ ਵੱਲੋਂ ਕੀਤੇ ਗਏ ਟਵੀਟ ਦੇ ਸਬੰਧੀ ਦਿੱਲੀ ਪੁਲਿਸ ‘ਚ ਐਫਆਈਆਰ ਦਰਜ ਕੀਤੀ ਗਈ।

ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਧਾਰਾ 153A ਅਤੇ 120B ਤਹਿਤ ਕੇਸ ਦਰਜ ਕੀਤਾ। ਪਰ ਇਸ ਤੋਂ ਬਾਅਦ ਵੀ ਗ੍ਰੇਟਾ ਦੇ ਤੇਵਰਾਂ ਵਿੱਚ ਕੋਈ ਕਮੀ ਨਹੀਂ ਆਈ ਹੈ।

Click to comment

Leave a Reply

Your email address will not be published. Required fields are marked *

Most Popular

To Top