Business

ਐਨਾ ਮਹਿੰਗਾ ਹੋਇਆ ਪਿਆਜ਼, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ

ਆਉਣ ਵਾਲੇ ਕੁਝ ਸਮੇਂ ਤਕ ਪਿਆਜ਼ ਦੀ ਮਹਿੰਗੀ ਕੀਮਤ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ। ਨਰਾਤਿਆਂ ਦੇ ਦਿਨਾਂ ‘ਚ ਲੋਕ ਪਿਆਜ਼ ਦਾ ਸੇਵਨ ਘੱਟ ਕਰਦੇ ਹਨ ਜਿਸ ਕਾਰਨ ਬਜ਼ਾਰ ‘ਚ ਪਿਆਜ਼ ਦੀ ਮੰਗ ਘੱਟ ਰਹਿੰਦੀ ਹੈ। ਪਰ ਘੱਟ ਮੰਗ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ ‘ਚ ਕੋਈ ਫਰਕ ਨਹੀਂ।

ਮੌਸਮ ਦੀ ਮਾਰ ਦੇ ਚੱਲਦਿਆਂ ਫਸਲਾਂ ਦੀ ਬਰਬਾਦੀ ਕਾਰਨ ਪਿਆਜ਼ ਮਹਿੰਗਾ ਹੋਇਆ ਹੈ। ਪਿਆਜ਼ ਦੀ ਸਪਲਾਈ ਘੱਟ ਹੋਣ ਕਾਰਨ ਕੀਮਤਾਂ ਵਿੱਚ ਗਿਰਾਵਟ ਆਉਣ ਦੇ ਕੋਈ ਆਸਾਰ ਨਹੀਂ ਹਨ। ਆਉਣ ਵਾਲੇ ਦੋ ਮਹੀਨਿਆਂ ਤੱਕ ਕੀਮਤਾਂ ਵਿੱਚ ਰਾਹਤ ਨਹੀਂ ਮਿਲੇਗੀ ਜਦੋਂ ਤਕ ਨਾਸਕ ਤੋਂ ਕੋਈ ਫ਼ਸਲ ਨਹੀਂ ਆਉਂਦੀ।

ਦਿੱਲੀ ਦੇ ਆਜ਼ਾਦਪੁਰ ਬਜ਼ਾਰ ਵਿੱਚ ਪਿਆਜ਼ ਦੀ ਕੀਮਤ 40 ਤੋਂ 60 ਰੁਪਏ ਕਿੱਲੋ ਹੈ। ਪੰਜਾਬ ਵਿੱਚ ਵੀ ਪਿਆਜ਼ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਿਆਜ਼ ਦੇ ਵਪਾਰੀ ਮੰਨਦੇ ਹਨ ਕਿ ਮੌਸਮ ਦੀ ਵਜ੍ਹਾ ਕਾਰਨ ਪਿਆਜ਼ ਦੀ ਫਸਲ ਖਰਾਬ ਹੋਈ ਹੈ।

ਨਵੰਬਰ ‘ਚ ਰਾਹਤ ਮਿਲਣ ਦੀ ਉਮੀਦ ਸੀ ਪਰ ਬਾਰਸ਼ ਹੋਰ ਜ਼ਿਆਦਾ ਹੋਣ ਨਾਲ ਨਵੀਂ ਫਸਲ ਨਹੀਂ ਆਈ ਤੇ ਹੁਣ ਦੋ-ਤਿੰਨ ਮਹੀਨੇ ਭਾਅ ਏਸੇ ਤਰ੍ਹਾਂ ਰਹੇਗਾ। ਯਾਨੀ ਕਿ ਤਿਉਹਾਰਾਂ ਦੇ ਸੀਜ਼ਨ ‘ਚ ਵੀ ਇਸ ਮਹਿੰਗਾਈ ਦਾ ਆਲਮ ਜਾਰੀ ਰਹੇਗਾ। ਲਗਭਗ ਸਾਰੀਆਂ ਸਬਜ਼ੀਆਂ ਦੀ ਕੀਮਤ ਅਸਮਾਨ ਛੂਹ ਰਹੀ ਹੈ। ਰੋਜ਼ਾਨਾਂ ਸਬਜ਼ੀਆਂ ਦੇ ਭਾਅ ਵਧ ਰਹੇ ਹਨ ਜਿਸ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top