News

ਐਨਸੀਪੀ ਚੀਫ਼ ਸ਼ਰਦ ਪਵਾਰ ਦੀ ਵਿਗੜੀ ਸਿਹਤ, ਹਸਪਤਾਲ ’ਚ ਭਰਤੀ

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁੱਖੀ ਸ਼ਰਦ ਪਵਾਰ ਦੀ ਸਿਹਤ ਵਿਗੜਨ ਦੇ ਚਲਦੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਐਨਸੀਪੀ ਆਗੂ ਨਵਾਬ ਮਲਿਕ ਨੇ ਅਪਣੇ ਟਵਿੱਟਰ ’ਤੇ ਇਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ਰਦ ਪਵਾਰ ਨੂੰ ਪੇਟ ਦਰਦ ਦੀ ਸ਼ਿਕਾਇਤ ਦੇ ਚਲਦੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

NCP chief Sharad Pawar holds meeting with Ajit Pawar, Anil Deshmukh over  Sachin Vaze's arrest - India News

ਜਾਂਚ ਤੋਂ ਬਾਅਦ ਚਲਿਆ ਹੈ ਕਿ ਉਹਨਾਂ ਦੇ ਗਾਲਬਲੇਡਰ ਵਿੱਚ ਸਮੱਸਿਆ ਹੈ। ਨਵਾਬ ਮਲਿਕ ਨੇ ਦਸਿਆ ਕਿ ਉਹਨਾਂ ਨੂੰ ਐਂਡੋਸਕੋਪੀ ਅਤੇ ਸਰਜਰੀ ਲਈ 31 ਮਾਰਚ 2021 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ। ਅਜਿਹੇ ਵਿੱਚ ਐਨਸੀਪੀ ਮੁੱਖੀ ਦੇ ਸਾਰੇ ਪ੍ਰੋਗਰਾਮ ਅਗਲੇ ਨੋਟਿਸ ਤਕ ਰੱਦ ਕਰ ਦਿੱਤੇ ਗਏ ਹਨ।

ਦਸ ਦਈਏ ਕਿ ਮਹਾਰਾਸ਼ਟਰ ਵਿੱਚ ਇਸ ਸਮੇਂ ਐਨਸੀਪੀ ਸੰਕਟ ਦੇ ਦੌਰ ਚੋਂ ਲੰਘ ਰਹੀ ਹੈ। ਐਨਆਈਏ ਐਂਟੀਲਿਆ ਅਤੇ ਸਚਿਨ ਵਾਜੇ ਮਾਮਲੇ ਦੀ ਜਾਂਚ ਕਰ ਰਹੇ ਹਨ। ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਂਰਾਸ਼ਟਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁੱਖ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਰਦ ਪਵਾਰ ਅਪਣੀ ਪਾਰਟੀ ਨੂੰ ਮਹਾਂਰਾਸ਼ਟਰ ਦੀ ਸੱਤਾ ਬਣਾਏ ਰੱਖਣ ਲਈ ਕੀ ਕਰਨਗੇ?, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।   

Click to comment

Leave a Reply

Your email address will not be published. Required fields are marked *

Most Popular

To Top