News

ਐਨਵੀ ਰਮਨਾ ਹੋਣਗੇ ਸੁਪਰੀਮ ਕੋਰਟ ਦੇ 48ਵੇਂ ਚੀਫ ਜਸਟਿਸ

ਜਸਟਿਸ ਨਥਾਲਾਪਤਿ ਵੈਂਕਟ ਰਮਨਾ ਭਾਰਤ ਦੇ 48ਵੇਂ ਚੀਫ਼ ਜਸਟਿਸ ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਜਸਟਿਸ ਰਮਨਾ 24 ਅਪ੍ਰੈਲ ਨੂੰ ਭਾਰਤ ਦੇ ਅਗਲੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ।

President Ram Nath Kovind likely to undergo bypass procedure today - INSIDE  NE

ਸੀਜੇਆਈ ਐਸਏ ਬੋਬੜੇ 23 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਹਨ ਅਤੇ 24 ਅਪ੍ਰੈਲ ਨੂੰ ਜੱਜ ਐਨਵੀ ਰਮਣਾ ਅਗਲੇ ਸੀਜੇਆਈ ਦੀ ਸਹੁੰ ਚੁੱਕਣਗੇ। ਦਸ ਦਈਏ ਕਿ ਜੱਜ ਨਾਥੁਲਾਪਤਿ ਵੈਂਕਟ ਰਮਣਾ ਨੂੰ ਸਾਲ 2014 ਵਿੱਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ।

ਉਹਨਾਂ ਦੇ ਇਸ ਕਾਰਜਕਾਲ ਵਿੱਚ ਦੋ ਸਾਲ ਦਾ ਸਮਾਂ ਬਾਕੀ ਹੈ ਕਿਉਂ ਕਿ ਜਸਟਿਸ ਰਮਣਾ 26 ਅਗਸਤ 2022 ਨੂੰ ਰਿਟਾਇਰ ਹੋਣ ਵਾਲੇ ਹਨ। ਐਨਵੀ ਰਮਣਾ ਦਾ ਜਨਮ 27 ਅਗਸਤ 1957 ਨੂੰ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣ ਜਿਲ੍ਹੇ ਦੇ ਪੋਂਨਵਰਮ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਖੇਤੀ ਦਾ ਕੰਮ ਕਰਦੇ ਹਨ।

27 ਜੂਨ 2000 ਨੂੰ ਜਸਟਿਸ ਰਮਣਾ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਸਥਾਈ ਜੱਜ ਦੇ ਤੌਰ ਤੇ ਨਿਯੁਕਤ ਹੋਏ ਸਨ। ਇਸ ਤੋਂ ਬਾਅਦ 2 ਸਤੰਬਰ 2013 ਨੂੰ ਜਸਟਿਸ ਰਮਣਾ ਦਾ ਪ੍ਰਮੋਸ਼ਨ ਹੋਇਆ ਅਤੇ ਇਸ ਤੋਂ ਬਾਅਦ ਉਹ ਦਿੱਲੀ ਹਾਈਕੋਰਟ ਦੇ ਮੁੱਖ ਜੱਜ ਨਿਯੁਕਤ ਕੀਤੇ ਗਏ। ਇਸ ਤੋਂ ਬਾਅਦ 17 ਫਰਵਰੀ 2014 ਨੂੰ ਜੱਜ ਐਨਵੀ ਰਮਣਾ ਸੁਪਰੀਮ ਕੋਰਟ ਦੇ ਜੱਜ ਬਣੇ ਸਨ। ਫਿਲਹਾਲ ਉਹ ਸੁਪਰੀਮ ਕੋਰਟ ਦੇ ਸੀਨੀਅਰ ਜੱਜਾਂ ਦੀ ਸੂਚੀ ਵਿੱਚ ਆਉਂਦੇ ਹਨ ਅਤੇ ਸੀਜੇਆਈ ਐਸਏ ਬੋਬੜੇ ਤੋਂ ਬਾਅਦ ਦੂਜੇ ਨੰਬਰ ’ਤੇ ਆਉਂਦੇ ਹਨ।

Click to comment

Leave a Reply

Your email address will not be published. Required fields are marked *

Most Popular

To Top