ਐਨਰਜੀ ਲਈ ਖਾਂਦੇ ਹੋ ਇਹ ਚੀਜ਼ਾਂ ਤਾਂ ਅੱਜ ਹੀ ਛੱਡੋ, ਬਣ ਸਕਦੀਆਂ ਨੇ ਥਕਾਵਟ ਦਾ ਵੱਡਾ ਕਾਰਨ

 ਐਨਰਜੀ ਲਈ ਖਾਂਦੇ ਹੋ ਇਹ ਚੀਜ਼ਾਂ ਤਾਂ ਅੱਜ ਹੀ ਛੱਡੋ, ਬਣ ਸਕਦੀਆਂ ਨੇ ਥਕਾਵਟ ਦਾ ਵੱਡਾ ਕਾਰਨ

ਨੀਂਦ ਦੀ ਕਮੀ ਥਕਾਵਟ ਦਾ ਕਾਰਨ ਬਣਦੀ ਹੈ ਅਤੇ ਇਸ ਨਾਲ ਸਿਹਤ ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਹਰ ਇਨਸਾਨ ਨੂੰ ਰਾਤ ਨੂੰ ਸੱਤ ਤੋਂ ਅੱਠ ਘੰਟੇ ਸੌਂਣਾ ਚਾਹੀਦਾ ਹੈ। ਜੇ ਤੁਹਾਨੂੰ ਆਪਣੇ ਸੋਣੇ ਦੇ ਮਾਹੌਲ ਨੂੰ ਬਦਲਣੇ ਤੋਂ ਬਾਅਦ ਵੀ ਨੀਂਦ ਨਹੀਂ ਆ ਰਹੀ ਤਾਂ ਤੁਹਾਡੀ ਡਾਈਟ ਵਿੱਚ ਕੁੱਝ ਗਲਤ ਹੈ। ਸਰੀਰ ਨੂੰ ਤੰਦਰੁਸਤ ਅਤੇ ਚੁਸਤ ਰੱਖਣ ਲਈ ਅਸੀਂ ਭੋਜਨ ਖਾਂਦੇ ਹਾਂ।

Sugar and mental health: A toxic combination?

ਭੋਜਨ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਿਹਤ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦੇ ਹਨ। ਪਰ ਜੇ ਅਸੀਂ ਭੋਜਨ ਸਹੀ ਤਰੀਕੇ ਨਾਲ ਨਹੀਂ ਖਾਂਦੇ ਤਾਂ ਇਸ ਨਾਲ ਸਰੀਰ ਨੂੰ ਕਈ ਰੋਗ ਲੱਗ ਸਕਦੇ ਹਨ ਤੇ ਸਰੀਰ ਥੱਕਿਆ ਹੋਇਆ ਵੀ ਮਹਿਸੂਸ ਕਰਦਾ ਹੈ। ਪੌਸ਼ਟਿਕ ਭੋਜਨ ਨਾ ਖਾਣ ਨਾਲ ਥਕਾਵਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

11 Foods That Beat Fatigue: What to Eat for Energy

ਥਕਾਵਟ ਪੈਦਾ ਕਰਨ ਵਾਲੇ ਭੋਜਨ-

ਸ਼ੁਗਰ ਵਾਲਾ ਭੋਜਨ- ਸ਼ੁਗਰ ਕਾਰਨ ਊਰਜਾ ‘ਚ ਤੇਜ਼ੀ ਨਾਲ ਵਾਧਾ ਹੁੰਦਾ ਹੈ ਅਤੇ ਫਿਰ ਊਰਜਾ ਇਕ ਦਮ ਘੱਟ ਹੋ ਜਾਂਦੀ ਹੈ, ਇਸ ਨਾਲ ਥਕਾਵਟ ਹੁੰਦੀ ਹੈ। ਇਸ ਤੋਂ ਇਲਾਵਾ ਸ਼ੁਗਰ ਵਾਲਾ ਭੋਜਨ ਭਾਰ ਵਧਾ ਸਕਦਾ ਹੈ। ਇਸ ਲਈ ਸੋਡਾ, ਕੇਕ, ਡੌਨਟਸ ਆਦਿ ਵਰਗੇ ਭੋਜਨ ਨੂੰ ਘੱਟ ਖਾਣਾ ਚਾਹੀਦਾ ਹੈ।

ਹਾਈਡ੍ਰੋਜਨੇਟਿਡ ਤੇਲ- ਹਾਈਡ੍ਰੋਜਨੇਟਿਡ ਤੇਲ ਵਿੱਚ ਚਰਬੀ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਹੋਣ ਕਾਰਨ ਇਹ ਥਕਾਵਟ ਦਾ ਕਾਰਨ ਬਣ ਸਕਦਾ ਹੈ।

Hydrogenated oil: What is it? Is it bad? Learn more here

ਕੌਫ਼ੀ- ਜਦੋਂ ਅਸੀਂ ਪੂਰੀ ਤਰ੍ਹਾਂ ਤਰੋਤਾਜ਼ਾ ਹੋਣ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ਼ ਵਿੱਚ ਕੌਫ਼ੀ ਪੀਣ ਦਾ ਖਿਆਲ ਆਉਂਦਾ ਹੈ। ਹਾਲਾਂਕਿ ਕਾਫ਼ੀ ਦਾ ਬਹੁਤ ਜ਼ਿਆਦਾ ਸੇਵਨ ਕਰਨਾ ਹੌਲੀ-ਹੌਲੀ ਥਕਾਵਟ ਦਾ ਕਾਰਨ ਬਣ ਸਕਦਾ ਹੈ। ਇਸ ਲਈ ਕੌਫੀ ਦਾ ਸੇਵਨ ਘਟ ਹੀ ਕਰਨਾ ਚਾਹੀਦਾ ਹੈ।

How to tap into the health benefits of coffee

ਤਲੀਆਂ ਹੋਈਆਂ ਚੀਜ਼ਾਂ- ਫਰੈਂਚ ਫਰਾਈਜ਼, ਫਰਾਈਡ ਚਿਕਨ ਜਾਂ ਪਿਆਜ਼ ਦੇ ਸਟਰੀਪਸ ਖਾਣਾ ਕਿਸ ਨੂੰ ਪਸੰਦ ਨਹੀਂ ਹੈ? ਇਹ ਸੁਆਦੀ ਭੋਜਨ ਮਸਾਲਿਆਂ ਨਾਲ ਭਰਪੂਰ ਸਨੈਕਸ ਹੁੰਦੇ ਹਨ। ਇਹ ਖਾਣ ਵਿੱਚ ਤਾਂ ਸੁਆਦ ਲਗਦੇ ਹਨ ਪਰ ਇਹ ਭੋਜਨ ਥਕਾਵਟ ਦਾ ਕਾਰਨ ਬਣ ਸਕਦੇ ਹਨ।

ਪ੍ਰੋਸੈਸਡ ਭੋਜਨ-ਕਈ ਤਰ੍ਹਾਂ ਦੇ ਭੋਜਨ ਜਿਵੇਂ ਬਰਗਰ, ਕੋਲਡ ਕੱਟ, ਫਰੋਜ਼ਨ ਮਿਠਾਈਆਂ ਆਦਿ ਨੂੰ ਪ੍ਰੋਸੈਸਡ ਭੋਜਨ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ ਜ਼ਿਆਦਾ ਕੈਲੋਰੀ, ਚਰਬੀ, ਸੋਡੀਅਮ ਅਤੇ ਹੋਰ ਤੱਤ ਹੁੰਦੇ ਹਨ ਜਿਹੜੇ ਸਰੀਰ ਨੂੰ ਪੋਸ਼ਣ ਦੇਣ ਦੀ ਬਜਾਏ ਸਰੀਰ ਦੀ ਸਾਰੀ ਊਰਜਾ ਖ਼ਤਮ ਕਰ ਦਿੰਦੇ ਹਨ।

Leave a Reply

Your email address will not be published.