News

ਐਨਬੀਏ ’ਚ ਇਤਿਹਾਸ ਸਿਰਜਣ ਵਾਲੇ ਸਤਨਾਮ ਸਿੰਘ ’ਤੇ ਦੋ ਸਾਲ ਦਾ ਬੈਨ

7 ਫ਼ੁੱਟ 2 ਇੰਚ ਲੰਮੇ ਕੱਦ ਵਾਲੇ ਪੰਜਾਬ ਦੇ ਇਸ ਖਿਡਾਰੀ ਸਤਨਾਮ ਸਿੰਘ ਭਾਮਰਾ ਨੇ ਏਸ਼ੀਆਈ ਚੈਂਪੀਅਨਸ਼ਿਪ, 2018 ਕਾਮਨਵੈਲਥ ਖੇਡਾਂ ਤੇ 2019 ਵਿਸ਼ਵ ਕੱਪ ਕੁਆਲੀਫ਼ਾਇਰ ਜਿਹੇ ਪ੍ਰਮੁੱਖ ਟੂਰਨਾਮੈਂਟਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਸਤਨਾਮ ਸਿੰਘ ਭਾਮਰਾ 2015 ’ਚ ਜਦੋਂ ਐਨਬੀਏ (NBA) ਦੀ ਟੀਮ ਡਲਾਸ ਮੈਵਰਿਕਸ ਲਈ ਚੁਣੇ ਗਏ ਸਨ, ਤਦ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਾਸਕਟਿਬਾਲ ਖਿਡਾਰੀ (Basketball Player) ਬਣੇ ਸਨ।

ਹੁਣ ਇਹ 25 ਸਾਲਾ ਖਿਡਾਰੀ ਡੋਪ ਟੈਸਟ ’ਚ ਫ਼ੇਲ੍ਹ ਹੋਣ ਕਾਰਣ ਚਰਚਾ ’ਚ ਹੈ। ਉਸ ਉੱਤੇ ਦੋ ਸਾਲਾਂ ਦੀ ਪਾਬੰਦੀ ਵੀ ਲਾ ਦਿੱਤੀ ਗਈ ਹੈ। ਦਸ ਦਈਏ ਕਿ ਭਾਮਰਾ ਨੇ 2015 ਵਿੱਚ ਐਨਬੀਏ ਵਿੱਚ ਸਿਲੈਕਟ ਹੋ ਕੇ ਇਤਿਹਾਸ ਰਚਿਆ ਸੀ। ਸਤਨਾਮ ਕਦੇ ਵੀ ਇਸ ਵੱਡੀ ਲੀਗ ਵਿੱਚ ਮੈਵਰਿਕਸ ਨਾਲ ਨਹੀਂ ਖੇਡੇ।

ਉਹਨਾਂ ਨੇ ਦੋ ਸਾਲਾਂ ਦਾ ਜ਼ਿਆਦਾਤਰ ਸਮਾਂ ਜੀ-ਲੀਗ ਵਿੱਚ ਅਪਣੀ ਦੂਜੀ ਸਟ੍ਰਿੰਗ ਟੀਮ ਟੈਕਸਾਸ ਲੀਜੈਂਡਜ਼ ਲਈ ਖੇਡਦਿਆਂ ਬਿਤਾਇਆ ਹੈ। ਪਰ ਉੱਥੇ ਹੀ ਰੈਗੂਲਰ ਨਹੀਂ ਹਨ ਤੇ 27 ਗੇਮ ਵਿੱਚ ਔਸਤ 7.1 ਮਿੰਟ ਪ੍ਰਤੀ ਗੇਮ, 1.5 ਅੰਕ ਤੇ 1.4 ਰੀਬਾਊਂਡ ਸੀ।

ਸਤਨਾਮ ਸਿੰਘ ਭਾਮਰਾ ਦੱਖਣੀ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਲਾਏ ਗਏ ਕੈਂਪ ਦੌਰਾਨ ਪਿਛਲੇ ਸਾਲ ਨਵੰਬਰ ’ਚ ਡੋਪਿੰਗ ਪ੍ਰੀਖਣ ਵਿੱਚ ਨਾਕਾਮ ਰਹੇ ਸਨ। ਉਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਉਨ੍ਹਾਂ ਨੂੰ ਅਸਥਾਈ ਤੌਰ ਉੱਤੇ ਮੁਅੱਤਲ ਕਰ ਦਿੱਤਾ ਸੀ।

ਉਸ ਵੇਲੇ ਤਾਂ ਉਨ੍ਹਾਂ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਬਾਅਦ ’ਚ ਗ਼ਲਤੀ ਮੰਨ ਲਈ ਸੀ। ਨਾਡਾ ਵੱਲੋਂ ਲਗਾਈ ਗਈ ਪਾਬੰਦੀ 19 ਨਵੰਬਰ 2019 ਤੋਂ ਲਾਗੂ ਹੋਵੇਗੀ ਤੇ 18 ਨਵੰਬਰ 2021 ਨੂੰ ਖ਼ਤਮ ਹੋ ਜਾਵੇਗੀ।

ਇਸ ਦੌਰਾਨ ਉਹ ਭਾਰਤ ਲਈ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। ਦਸ ਦਈਏ ਕਿ ਭਾਮਰਾ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਸਨ ਤੇ ਉਹਨਾਂ ਨੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਸੀ।

Click to comment

Leave a Reply

Your email address will not be published. Required fields are marked *

Most Popular

To Top