News

ਐਨਆਈਟੀ ਨੇ ਭੇਜਿਆ ਨੋਟਿਸ, ਕਿਸਾਨ ਲੀਡਰਾਂ ਨੇ ਕੀਤੀ ਨਿਖੇਧੀ

ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਤੇ ਪੱਕੇ ਡੇਰੇ ਲਾਏ ਹੋਏ ਹਨ। ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਪੰਜਾਬ ਦੇ ਦਰਜਨ ਤੋਂ ਵੱਧ ਲੋਕਾਂ ਨੂੰ ਸੰਮਨ ਭੇਜੇ ਜਾਣ ਤੇ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ।

ਕਿਸਾਨ ਜੱਥੇਬੰਦੀਆਂ ਨੇ ਦੋ ਟੁੱਕ ਸੁਣਾਉਂਦਿਆਂ ਕਿਹਾ ਕਿ ਸਰਕਾਰ ਦੀ ਘਬਰਾਹਟ ਨੋਟਿਸਾਂ ਚੋਂ ਸਾਫ਼ ਜ਼ਾਹਰ ਹੁੰਦੀ ਹੈ। ਪਰ ਕਿਸਾਨ ਸਰਕਾਰ ਦੀਆਂ ਅਜਿਹੀਆਂ ਤਰਕੀਬਾਂ ਅੱਗੇ ਝੁਕਣ ਵਾਲੇ ਨਹੀਂ। ਉਨ੍ਹਾਂ ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਅਸੀਂ ਇਨ੍ਹਾਂ ਨੋਟਿਸਾਂ ਦੀ ਸਖਤ ਨਿੰਦਿਆਂ ਕਰਦੇ ਹਾਂ ਤੇ ਇਹ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ।

ਉਨ੍ਹਾਂ ਦੋ ਟੁੱਕ ਸੁਣਾਉਂਦਿਆਂ ਕਿਹਾ ਸਰਕਾਰ ਇਸ ਤਰ੍ਹਾਂ ਸਾਨੂੰ ਦਬਾਅ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਆਉਣ ਵਾਲੀ 19 ਜਨਵਰੀ ਦੀ ਮੀਟਿੰਗ ਦੌਰਾਨ ਐਨਆਈਏ ਵੱਲੋਂ ਲੋਕਾਂ ਨੂੰ ਨੋਟਿਸ ਭੇਜੇ ਜਾਣ ਦਾ ਮੁੱਦਾ ਸਰਕਾਰ ਅੱਗੇ ਚੁੱਕਿਆ ਜਾਵੇਗਾ।

ਵਿਦੇਸ਼ੀ ਫੰਡਾਂ ਦੇ ਇਲਜ਼ਾਮ ‘ਤੇ ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰਾ ਹੀ ਇਸ ਅੰਦੋਲਨ ‘ਚ ਮਦਦ ਕਰ ਰਿਹਾ ਹੈ।ਕਿਸਾਨ ਲੀਡਰਾਂ ਨੇ ਸਿੱਧਾ ਇਲਜ਼ਾਮ ਲਾਇਆ ਕਿ ਸਰਕਾਰ ਬਹੁਤ ਹੀ ਕੋਝੀਆਂ ਚਾਲਾਂ ‘ਤੇ ਉੱਤਰ ਆਈ ਹੈ।

ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਬੈਠਕ ਕਰਨ ਮਗਰੋਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਏਕਤਾ ਨੂੰ ਢਾਹ ਲਾਉਣ ‘ਚ ਅਸਫਲ ਰਹੀ ਤੇ ਹੁਣ ਇਨ੍ਹਾਂ ਘਟੀਆ ਹਰਕਤਾਂ ‘ਤੇ ਆ ਗਈ ਹੈ। ਇਸੇ ਕਾਰਨ ਹੀ ਬਹੁਤ ਸਾਰੇ ਲੋਕਾਂ ਨੂੰ ਕੇਂਦਰੀ ਜਾਂਚ ਏਜੰਸੀ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top