NIA ਨੇ ਪੰਜਾਬੀ ਗਾਇਕਾ ਅਫਸਾਨਾ ਤੋਂ ਕੀਤੀ ਪੁੱਛਗਿੱਛ, ਅੱਜ ਹੋਵੇਗੀ ਲਾਈਵ

 NIA ਨੇ ਪੰਜਾਬੀ ਗਾਇਕਾ ਅਫਸਾਨਾ ਤੋਂ ਕੀਤੀ ਪੁੱਛਗਿੱਛ, ਅੱਜ ਹੋਵੇਗੀ ਲਾਈਵ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਦਿੱਲੀ ਵਿੱਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਉਸ ਦੇ ਪਤੀ ਸਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ, ਅਫਸਾਨਾ ਖੁਦ ਬੁੱਧਵਾਰ ਨੂੰ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਪੂਰੇ ਮਾਮਲੇ ਦਾ ਖੁਲਾਸਾ ਕਰੇਗੀ।

Image

ਕਾਬਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਭੈਣ ਮੰਨਦਾ ਸੀ ਅਤੇ ਅਫਸਾਨਾ ਖਾਨ ਹਰ ਸਾਲ ਰੱਖੜੀ ਬੰਨ੍ਹਦੀ ਸੀ। ਸੂਤਰਾਂ ਮੁਤਾਬਕ ਲਾਰੈਂਸ ਗੈਂਗ ਅਤੇ ਬਾਕੀ ਗ੍ਰਿਫ਼ਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੀ ਕਰੀਬੀ ਹੈ।

ਬੰਬੀਹਾ ਗੈਂਗ ਨਾ ਅਫਸਾਨਾ ਖਾਨ ਦਾ ਕੀ ਰਿਸ਼ਤਾ ਹੈ ਅਤੇ ਅਫਸਾਨਾ ਦੀ ਬੰਬੀਹਾ ਗੈਂਗ ਨਾਲ ਕਦੋਂ ਗੱਲਬਾਤ ਹੋਈ, ਇਸ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐਨਆਈਏ ਵੱਲੋਂ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਕਰੀਬੀਆਂ ਵਿੱਚੋਂ ਇੱਕ ਹੈ। ਦੋਵੇਂ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਕਈ ਸ਼ੋਅਜ਼ ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ। ਉਹ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਦੱਸਦੀ ਹੈ।

Leave a Reply

Your email address will not be published.