News

ਐਡਵੋਕੇਟ ਜਨਰਲ ਪੰਜਾਬ ਦਫ਼ਤਰ ਦੀ ਟੀਮ ਪਹੁੰਚੀ ਬਹਿਬਲ ਕਲਾਂ  

ਬੀਤੇ ਦਿਨੀਂ ਬਹਿਬਲ ਕਲਾਂ ਵਿਖੇ ਸੰਗਤਾਂ ਨੇ ਸ਼ਹੀਦ ਭਗਵਾਨ ਸਿੰਘ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਖਾਲਸਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਅਤੇ ਬਹਿਬਲਕਲਾਂ ਤੇ ਕੋਟਕਪੂਰਾ ਦੇ ਇਨਸਾਫ਼ ਲਈ ਸੜਕ ਜਾਮ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਸੀ। ਧਰਨੇ ਦੌਰਾਨ ਸਾਰਾ ਦਿਨ ਮੁਕੰਮਲ ਜਾਮ ਲੱਗਿਆ ਰਿਹਾ।

Behbal Kalan Firing Case: ਬਹਿਬਲ ਗੋਲੀ ਕਾਂਡ ਕੇਸ ਦੀ ਸੁਣਵਾਈ 3 ਸਤੰਬਰ ਤਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਐਡਵੋਕੇਟ ਜਨਰਲ ਨਾਲ ਕੰਮ ਕਰਦੀ ਇੱਕ ਵਕੀਲਾਂ ਦੀ ਟੀਮ ਵਕੀਲ ਸੰਤੋਖਇੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਸਥਾਨ ਤੇ ਭੇਜੀ ਸੀ। ਇਸ ਟੀਮ ਨੇ ਧਰਨਾਕਾਰੀਆਂ ਨਾਲ ਵਿਸਥਾਰ ਸਮੇਤ ਗੱਲਬਾਤ ਕੀਤੀ ਅਤੇ ਧਰਨਕਾਰੀਆਂ ਨੇ ਇਸ ਟੀਮ ਨੂੰ 3 ਦਿਨ ਦਾ ਸਮਾਂ ਦੇ ਕੇ ਸੜਕ ਦਾ ਜਾਮ ਖੋਲ੍ਹ ਦਿੱਤਾ।

ਅੱਜ ਐਡਵੋਕੇਟ ਜਨਰਲ ਪੰਜਾਬ ਦਫ਼ਤਰ ਦੀ ਟੀਮ ਬਹਿਬਲ ਕਲਾਂ ਵਿਖੇ ਪਹੁੰਚ ਗਈ ਹੈ। ਇਸ ਟੀਮ ਨਾਲ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਹਨ। ਇਹ ਟੀਮ ਬਹਿਬਲ ਕਲਾਂ ਵਿਖੇ ਸਿੱਖ ਸੰਗਤ ਨਾਲ ਮੀਟਿੰਗ ਕਰ ਰਹੀ ਹੈ।

Click to comment

Leave a Reply

Your email address will not be published.

Most Popular

To Top