ਐਚਐਸਜੀਪੀਸੀ ਦੇ ਨਵੇਂ ਪ੍ਰਧਾਨ ਬਣੇ ਜਗਦੀਸ਼ ਝੀਂਡਾ, ਕਈ ਘੰਟੇ ਚੱਲੀ ਸੀ ਬੈਠਕ

 ਐਚਐਸਜੀਪੀਸੀ ਦੇ ਨਵੇਂ ਪ੍ਰਧਾਨ ਬਣੇ ਜਗਦੀਸ਼ ਝੀਂਡਾ, ਕਈ ਘੰਟੇ ਚੱਲੀ ਸੀ ਬੈਠਕ

ਹਰਿਆਣਾ ਦੇ ਕੈਂਥਲ ਸਥਿਤ ਨੀਮ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਜਗਦੀਸ਼ ਸਿੰਘ ਝੀਂਡਾ ਨੂੰ ਐਚਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ। ਲੰਬੀ ਬੈਠਕ ਤੋਂ ਬਾਅਦ ਸਰਬਸੰਮਤੀ ਨਾਲ ਝੀਂਡਾ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।

21 members of Haryana Sikh Gurdwara Management Committee held a meeting and  made Jagdish Singh Jhinda the head

ਦੱਸ ਦਈਏ ਕਿ ਝੀਂਡਾ ਦੇ ਯਤਨਾਂ ਤੋਂ ਬਾਅਦ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਗਈ ਸੀ ਜਿਸ ਤੋਂ ਬਾਅਦ ਹਰਿਆਣਾ ਦੀ ਸਿੱਖ ਸੰਗਤ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ। 33 ਮੈਂਬਰਾਂ ਦੀ ਕਮੇਟੀ ਦੇ ਸੀਨੀਅਰ ਮੈਂਬਰ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ ਚੁਣਨ ਦਾ ਅਧਿਕਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਰੋੜਾ ਵੱਲੋਂ ਝੀਂਡਾ ਦਾ ਨਾਂ ਰੱਖਿਆ ਗਿਆ ਤੇ ਕਿਹਾ ਗਿਆ ਕਿ ਹੁਣ ਐਚਐਸਜੀਪੀਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਹੋਣਗੇ ਨਾ ਕਿ ਬਲਜੀਤ ਸਿੰਘ ਦਾਦੂਵਾਲ।

ਝੀਂਡਾ ਨੇ ਕਿਹਾ ਕਿ ਕਮੇਟੀ ਹੁਣ ਹਰਿਆਣਾ ਦੇ ਮੁੱਖੀ ਨਾਲ ਮਿਲ ਕੇ ਕਮੇਟੀ ਦੇ ਨਵੇਂ ਫ਼ੈਸਲੇ ਬਾਰੇ ਜਾਣਕਾਰੀ ਦੇਵੇਗੀ। ਦੱਸ ਦਈਏ ਕਿ ਹਰਿਆਣਾ ਕਮੇਟੀ ਲਈ ਕਾਨੂੰਨੀ ਲੜਾਈ 8 ਸਾਲਾਂ ਤੋਂ ਚੱਲ ਰਹੀ ਸੀ। ਜੁਲਾਈ 2014 ਵਿੱਚ ਕਾਂਗਰਸ ਸਰਕਾਰ ਨੇ ਐਚਐਸਜੀਪੀਸੀ ਦਾ ਗਠਨ ਕਰਕੇ ਐਕਟ ਨੂੰ ਮਨਜ਼ੂਰੀ ਦਿੱਤੀ ਸੀ ਤੇ ਇਸ ਲਈ 30 ਜੁਲਾਈ 2014 ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਕਮੇਟੀ ਦਾ ਗਠਨ ਨਹੀਂ ਹੋਇਆ ਸੀ।

Leave a Reply

Your email address will not be published.