News

ਐਕਸ਼ਨ ਮੋਡ ’ਚ ਸੁਨੀਲ ਜਾਖੜ, ਮੁੱਖ ਮੰਤਰੀ ਸਣੇ ਸੀਨੀਅਰ ਲੀਡਰਾਂ ਦੀ ਬੁਲਾਈ ਬੈਠਕ

ਸੁਨੀਲ ਜਾਖੜ ਨੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਣਨ ਤੋਂ ਬਾਅਦ ਐਕਸ਼ਨ ਕਰ ਦਿੱਤਾ ਹੈ। ਸੁਨੀਲ ਜਾਖੜ ਨੇ 15 ਦਸੰਬਰ ਨੂੰ ਪੰਜਾਬ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਮੀਟਿੰਗ ਬੁਲਾਈ ਗਈ ਹੈ। ਜਾਖੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਵਰਕਿੰਗ ਪ੍ਰਧਾਨਾਂ ਤੋਂ ਇਲਾਵਾ ਹੋਰਨਾਂ ਲੀਡਰਾਂ ਨੂੰ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਹੈ।

Rs 25,000 reward if illegal mining is reported with proof: Punjab CM Charanjit  Singh Channi | Cities News,The Indian Express

ਪਿਛਲੇ ਦਿਨੀਂ ਉਹਨਾਂ ਨੂੰ ਹਾਈਕਮਾਨ ਨੇ ਦਿੱਲੀ ਬੁਲਾਇਆ ਸੀ। ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਮਗਰੋਂ ਜਾਖੜ ਸ਼ਾਂਤ ਹੋ ਗਏ ਸਨ ਪਰ ਐਕਟਿਵ ਨਹੀਂ ਹੋਏ ਸਨ। ਇਸ ਮਗਰੋਂ ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਸੀ। ਜਾਖੜ ਨੇ ਹੁਣ ਮੀਟਿੰਗ ਸੱਦ ਕੇ ਆਪਸੀ ਤਾਲਮੇਲ ਕਾਇਮ ਕਰਨ ਤੇ ਚੋਣਾਂ ਦੇ ਮੱਦੇਨਜ਼ਰ ਇਕੱਠੇ ਹੋ ਕੇ ਚੱਲਣ ਦੀ ਅਪੀਲ ਕੀਤੀ ਜਾਪਦੀ ਹੈ।

ਚੋਣ ਪ੍ਰਚਾਰ ਕਮੇਟੀ ਦੇ ਮੁਖੀ ਹੋਣ ਕਰਕੇ ਜਾਖੜ ਦੀ ਜ਼ਿੰਮੇਵਾਰੀ ਕਾਫ਼ੀ ਵਧ ਗਈ ਹੈ। ਹਾਈਕਮਾਨ ਨੇ ਸੁਨੀਲ ਜਾਖੜ ਦੀ ਨਾਰਾਜ਼ਗੀ ਦੂਰ ਕਰਨ ਲਈ ਹੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਜਦਕਿ ਪਹਿਲਾਂ ਚੋਣ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਨੂੰ ਮਿਲਦੀ ਰਹੀ ਹੈ। ਜਾਖੜ ਪ੍ਰਧਾਨਗੀ ਦਾ ਅਹੁਦਾ ਖੁੱਸਣ ਮਗਰੋਂ ਨਾਰਾਜ਼ ਚਲੇ ਆ ਰਹੇ ਸਨ ਅਤੇ ਉਹਨਾਂ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਨਾਕਾਰ ਦਿੱਤਾ ਸੀ।

Click to comment

Leave a Reply

Your email address will not be published.

Most Popular

To Top