ਏਆਈਆਈਐਮਐਸ ਨੇ ਦਿੱਤਾ ਬਿਆਨ, ਵੈਕਸੀਨ ਲੱਗਣ ਤੋਂ ਬਾਅਦ ਦੁਬਾਰਾ ਨਹੀਂ ਹੋਇਆ ਕੋਰੋਨਾ

ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਹੋ ਚੁੱਕੀ ਹੈ। ਬਹੁਤ ਸਾਰੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਵੀ ਜਾ ਚੁੱਕੀ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੇ ਅਪਣੇ ਇੱਕ ਅਧਿਐਨ ਦੌਰਾਨ ਪਾਇਆ ਕਿ ਅਪ੍ਰੈਲ-ਮਈ 2021 ਦੇ ਮਹੀਨਿਆਂ ਵਿੱਚ ਵੈਕਸੀਨ ਲੱਗਣ ਤੋਂ ਬਾਅਦ ਦੁਬਾਰਾ ਕੋਰੋਨਾ ਦੀ ਲਪੇਟ ਵਿੱਚ ਆਏ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ।

ਇਸ ਅਧਿਐਨ ਦੇ ਆਧਾਰ ਤੇ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਲਾਗ ਫੈਲਣ ਦੇ ਬਾਵਜੂਦ ਟੀਕੇ ਲੱਗੇ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। 63 ਵਿਅਕਤੀਆਂ ਨੂੰ ਦੁਬਾਰਾ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ। ਉਹਨਾਂ ਵਿੱਚੋਂ 36 ਮਰੀਜ਼ਾਂ ਨੂੰ ਵੈਕਸੀਨ ਦੀਆਂ ਦੋ ਡੋਜ਼ ਲੱਗ ਚੁੱਕੀਆਂ ਹਨ, 27 ਨੂੰ ਵੈਕਸੀਨ ਦੀ ਇੱਕ ਡੋਜ਼ ਮਿਲੀ ਹੈ।
ਏਆਈਆਈਐਮਐਸ ਦੀ ਰਿਪੋਰਟ ਮੁਤਾਬਕ ਮਰੀਜ਼ਾਂ ਵਿੱਚ ਭਾਵੇਂ ਐਂਟੀ-ਬਾਡੀ ਉਪਲੱਬਧ ਸਨ ਫਿਰ ਵੀ ਉਹਨਾਂ ਨੂੰ ਦੁਬਾਰਾ ਕੋਰੋਨਾ ਹੋ ਗਿਆ ਸੀ ਅਤੇ ਹੋਰ ਮਰੀਜ਼ਾਂ ਵਾਂਗ ਹੀ ਹਸਪਤਾਲ ਵਿੱਚ ਦਾਖਲ ਹੋਏ ਸਨ। ਅਮਰੀਕੀ ਸਿਹਤ ਏਜੰਸੀ ਸੀਡੀਸੀ ਦਾ ਕਹਿਣਾ ਹੈ ਕਿ ਟੀਕਾਕਰਨ ਤੋਂ ਬਾਅਦ ਕੁਝ ਲੋਕਾਂ ਨੂੰ ਹੀ ਮੁੜ ਕੋਰੋਨਾ ਵਾਇਰਸ ਹੁੰਦਾ ਹੈ।
ਦੱਸ ਦਈਏ ਕਿ ਭਾਰਤ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ 24 ਘੰਟਿਆਂ ਅੰਦਰ ਨਵੇਂ 1 ਲੱਖ 32 ਹਜ਼ਾਰ 364 ਮਾਮਲੇ ਆਏ ਹਨ ਜਦਕਿ 2713 ਵਿਅਕਤੀਆਂ ਨੇ ਇਸ ਮਹਾਂਮਾਰੀ ਕਾਰਨ ਦਮ ਤੋੜ ਦਿੱਤਾ। 1 ਜੂਨ ਨੂੰ ਭਾਰਤ ਨੇ 8 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ 1 ਲੱਖ 27 ਹਜ਼ਾਰ 510 ਮਾਮਲੇ ਦਰਜ ਕੀਤੇ ਜਦਕਿ 7 ਅਪ੍ਰੈਲ ਨੂੰ ਦੇਸ਼ ਵਿੱਚ 1 ਲੱਖ 26 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ।
ਭਾਰਤ ਵਿੱਚ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ ਹੁਣ 2 ਕਰੋੜ 85 ਲੱਖ 74 ਹਜ਼ਾਰ 350 ਹੈ, ਜਿਹਨਾਂ ਵਿਚੋਂ 16 ਲੱਖ 35 ਹਜ਼ਾਰ 993 ਮਰੀਜ਼ ਇਸ ਵੇਲੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਤੇ ਹੁਣ ਤਕ 3 ਲੱਖ 40 ਹਜ਼ਾਰ 702 ਮੌਤਾਂ ਹੋ ਚੁੱਕੀਆਂ ਹਨ।
