ਏਅਰਪੋਰਟਾਂ ‘ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ
By
Posted on

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਸਿੱਖ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਏਅਰਪੋਰਟ ‘ਤੇ ਕਿਰਪਾਨ ਲੈ ਕੇ ਜਾਣ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ।
ਕਰਮਚਾਰੀ ਅਤੇ ਯਾਤਰੀ ਭਾਰਤੀ ਹਵਾਈ ਅੱਡਿਆਂ ‘ਤੇ ਕ੍ਰਿਪਾਨ ਲੈ ਕੇ ਜਾ ਸਕਦੇ ਹਨ।
ਸਿਵਲ ਐਵੀਏਸ਼ਨ ਦੇ ਨੋਟੀਫ਼ਿਕੇਸ਼ਨ ਅਨੁਸਾਰ ਪਹਿਲਾਂ ਏਅਰਪੋਰਟ ‘ਤੇ ਸਿੱਖ ਕਰਮਚਾਰੀ ਕਿਰਪਾਨ ਪਹਿਨ ਕੇ ਡਿਊਟੀ ਨਹੀਂ ਕਰ ਸਕਦੇ ਸਨ। ਪਰ ਹੁਣ ਭਾਰਤੀ ਉਡਾਣ ਮੰਤਰਾਲੇ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਇਹ ਸਾਫ਼ ਲਿਖਿਆ ਹੈ ਕਿ ਹੁਣ ਸਿੱਖ ਕਰਮਚਾਰੀ ਆਪਣੇ ਕਕਾਰ ਅਤੇ ਕਿਰਪਾਨ ਪਹਿਨ ਕੇ ਡਿਊਟੀ ਕਰ ਸਕਦੇ ਹਨ।
