News

ਉੱਤਰ ਪ੍ਰਦੇਸ਼ ਦੇ ਆਖਰੀ ਪੜਾਅ ਦੀਆਂ ਚੋਣਾਂ, 9 ਵਜੇ ਤੱਕ 8.58 ਪ੍ਰਤੀਸ਼ਤ ਹੋਈ ਵੋਟਿੰਗ  

ਉੱਤਰ ਪ੍ਰਦੇਸ਼ ਚੋਣਾਂ 2022 ਦੇ 7ਵੇਂ ਅਤੇ ਆਖਰੀ ਪੜਾਅ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ਤੇ 613 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹਨਾਂ ਸੀਟਾਂ ਤੇ ਦੋ ਕਰੋੜ ਤੋਂ ਵੱਧ ਵੋਟਰ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈਵੀਐਮ ਵਿੱਚ ਕੈਦ ਕਰਨਗੇ।

ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੇ ਵੱਡੇ ਪੈਮਾਨੇ ਤੇ ਤਿਆਰੀਆਂ ਕੀਤੀਆਂ ਹਨ। ਵੋਟਿੰਗ ਨੂੰ ਲੈ ਕੇ ਯੂਪੀ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਪਹਿਲਾਂ ਵੋਟ ਪਾਉਣ ਦੀ ਇੱਛਾ ਲਈ ਕਈ ਬੂਥਾਂ ਤੇ ਲੋਕ ਸਵੇਰੇ ਸਾਢੇ 6 ਵਜੇ ਤੋਂ ਜੁਟੇ ਹੋਏ ਸਨ। ਵੋਟਿੰਗ ਬੂਥਾਂ ਤੇ ਲੰਬੀਆਂ ਕਤਾਰਾਂ ਲੱਗੀਆਂ ਹਨ।

Click to comment

Leave a Reply

Your email address will not be published.

Most Popular

To Top