News

ਈਡੀ ਵੱਲੋਂ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਨੂੰ ਪੇਸ਼ੀ ਲਈ ਤੀਜੀ ਵਾਰ ਭੇਜਿਆ ਨੋਟਿਸ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਨੇ ਇਕ ਵਾਰ ਫਿਰ ਤੋਂ ਪੇਸ਼ ਹੋਣ ਦਾ ਨੋਟਿਸ ਭੇਜਿਆ ਹੈ। ਈਡੀ ਨੇ 19 ਨਵੰਬਰ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਈਡੀ ਵੱਲੋਂ ਰਣਇੰਦਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਵੀ ਪੇਸ਼ ਹੋਣ ਦਾ ਨੋਟਿਸ ਭੇਜ ਚੁੱਕੀ ਹੈ।

ਦਸ ਦਈਏ ਕਿ ਈਡੀ ਹੁਣ ਤੋਂ ਪਹਿਲਾਂ ਦੋ ਵਾਰ ਵੀ ਨੋਟਿਸ ਜਾਰੀ ਕਰ ਚੁੱਕੀ ਹੈ। ਪਹਿਲੇ ਨੋਟਿਸ ਦੌਰਾਨ ਰਣਇੰਦਰ ਦੇ ਪੇਸ਼ ਨਾ ਹੋ ਸਕਣ ਬਾਰੇ ਸਪੱਸ਼ਟੀਕਰਨ ਦਿੰਦਿਆਂ ਉਹਨਾਂ ਦੇ ਵਕੀਲ ਨੇ ਓਲੰਪਿਕ ਖੇਡਾਂ ਦਾ ਹਵਾਲਾ ਦਿੱਤਾ ਸੀ।

ਦੂਜੇ ਨੋਟਿਸ ਦੌਰਾਨ ਰਣਇੰਦਰ ਦਾ ਪੰਜਾਬ ਦੇ ਕਿਸੇ ਕੋਰੋਨਾ ਪਾਜ਼ੀਟਿਵ ਅਫ਼ਸਰ ਦੇ ਸੰਪਰਕ ਵਿੱਚ ਆਉਣ ਕਰ ਕੇ ਆਈਸੋਲੇਟ ਹੋਣ ਦਾ ਕਾਰਨ ਦੱਸਿਆ ਸੀ। ਜ਼ਿਕਰਯੋਗ ਹੈ ਕਿ ਈਡੀ ਰਣਇੰਦਰ ਤੋਂ ਵਿਦੇਸ਼ ਵਿੱਚ ਕਾਲਾ ਧਨ ਤੇ ਜਾਇਦਾਦ ਸਬੰਧੀ ਮਾਮਲਿਆਂ ਤੇ ਪੁੱਛਗਿੱਛ ਲਈ ਬੁਲਾ ਰਹੀ ਹੈ।

ਹੁਣ ਈਡੀ ਨੇ ਰਣਇੰਦਰ ਨੂੰ 19 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਭੇਜਿਆ ਹੈ। ਇੱਕ ਮਹੀਨੇ ਵਿੱਚ ਈਡੀ ਨੇ ਰਣਇੰਦਰ ਨੂੰ ਇਹ ਤੀਜਾ ਨੋਟਿਸ ਜਾਰੀ ਕੀਤਾ ਹੈ। ਈਡੀ 27 ਅਕਤੂਬਰ ਅਤੇ 6 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਭੇਜ ਚੁੱਕੀ ਹੈ।

Click to comment

Leave a Reply

Your email address will not be published. Required fields are marked *

Most Popular

To Top