ਈਡੀ ਦੀ ਵੱਡੀ ਕਾਰਵਾਈ! ‘ਆਪ’ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

 ਈਡੀ ਦੀ ਵੱਡੀ ਕਾਰਵਾਈ! ‘ਆਪ’ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਛਾਪੇ ਕੀਤੀ ਹੈ। ਇਹ ਛਾਪੇਮਾਰੀ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਤੇ ਫੈਕਟਰੀਆਂ ਵਿੱਚ ਹੋਈ ਹੈ। ਈਡੀ ਦੀ ਟੀਮ ਵਿਧਾਇਕ ਦੇ ਕਰੀਬੀ 12 ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਛਾਪੇਮਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ।

ਵਿਧਾਇਕ ਗੱਜਣਮਾਜਰਾ ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਇਲਜ਼ਾਮ ਹੈ ਜਿਸ ਵਿੱਚ ਪਹਿਲਾਂ ਵੀ ਵਿਧਾਇਕਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ‘ਆਪ’ ਵਿਧਾਇਕ ਜਸਵੰਤ ਗੱਜਣਮਾਜਰਾ ਨੇ 2011 ਤੋਂ 2014 ਦਰਮਿਆਨ 4 ਕਿਸ਼ਤਾਂ ਵਿੱਚ ਬੈਂਕ ਤੋਂ ਕਰਜ਼ਾ ਲਿਆ ਸੀ। ਇਹ ਕਰਜ਼ਾ ਕਰੀਬ 40.92 ਕਰੋੜ ਸੀ।

ਬੈਂਕ ਦੀ ਲੁਧਿਆਣਾ ਸ਼ਾਖਾ ਨੇ ਇਸ ਦੀ ਸ਼ਿਕਾਇਤ ਸੀਬੀਆਈ ਕੋਲ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਗੱਜਣਮਾਜਰਾ ਨੇ ਜਿਸ ਮੰਤਵ ਲਈ ਕਰਜ਼ਾ ਲਿਆ ਸੀ, ਉਸ ਦੀ ਬਜਾਏ ਕਿਸੇ ਹੋਰ ਥਾਂ ਤੇ ਵਰਤਿਆ ਗਿਆ। ਦੱਸ ਦਈਏ ਕਿ ਆਪ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ ਉੱਪਰ ਪਹਿਲਾਂ ਵੀ ਛਾਪੇ ਪਏ ਸੀ।

ਪਿਛਲੀ ਵਾਰ 94 ਦਸਤਖ਼ਤ ਕੀਤੇ ਖਾਲੀ ਚੈੱਕ ਮਿਲੇ ਸਨ। ਕਈਆਂ ਦੇ ਆਧਾਰ ਕਾਰਡ ਵੀ ਮਿਲੇ ਹਨ। ਇਸ ਤੋਂ ਪਹਿਲਾਂ ਉਸ ਦੇ ਟਿਕਾਣਿਆਂ ਤੋਂ 16.57 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਟੀਮ ਨੇ 88 ਵਿਦੇਸ਼ੀ ਕਰੰਸੀ ਨੋਟ, ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤਿਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਹਨ। ਉਹਨਾਂ ਨੇ ਕਿਹਾ ਸੀ ਕਿ ਉਹ ਸਿਰਫ 1 ਰੁਪਏ ਤਨਖ਼ਾਹ ਲੈਣਗੇ।

Leave a Reply

Your email address will not be published.