ਇੰਡੋਨੇਸ਼ੀਆ ’ਚ ਫਟਿਆ ਜਵਾਲਾਮੁਖੀ, ਚਾਰੇ ਪਾਸੇ ਛਾਇਆ ਹਨੇਰਾ, 13 ਲੋਕਾਂ ਦੀ ਹੋਈ ਮੌਤ

 ਇੰਡੋਨੇਸ਼ੀਆ ’ਚ ਫਟਿਆ ਜਵਾਲਾਮੁਖੀ, ਚਾਰੇ ਪਾਸੇ ਛਾਇਆ ਹਨੇਰਾ, 13 ਲੋਕਾਂ ਦੀ ਹੋਈ ਮੌਤ

ਇੰਡੋਨੇਸ਼ੀਆ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੀਪ ਜਾਵਾ ਵਿੱਚ ਸਭ ਤੋਂ ਉੱਚਾ ਜਵਾਲਾਮੁਖੀ ਸ਼ਨੀਵਾਰ ਨੂੰ ਫਟ ਗਿਆ ਸੀ। ਜਿਸ ਨਾਲ ਆਸਮਾਨ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਨਾਲ ਹੀ ਜਵਾਲਾਮੁਖੀ ਚੋਂ ਨਿਕਲਣ ਵਾਲੀ ਗੈਸ ਅਤੇ ਲਾਵਾ ਨਾਲ ਆਸਪਾਸ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਨਾਲ ਲਗਭਗ 13 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਮਲਬੇ ਵਿੱਚ ਦੱਬੇ 10 ਲੋਕਾਂ ਨੂੰ ਬਾਹਰ ਕੱਢਿਆ ਗਿਆ।

Volcano Eruption: इंडोनेशिया में ज्वालामुखी फटने से मची भीषण तबाही, अब तक 13 लोगों की मौत, 98 घायल और कई लापता

ਇੰਡੋਨੇਸ਼ੀਆ ਦੀ ਆਫ਼ਤ ਮਿਟੀਗੇਸ਼ਨ ਏਜੰਸੀ (ਬੀਐਨਪੀਬੀ) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਕਿ ਵਿਸਫੋਟ ਨਾਲ ਮਾਰੇ ਗਏ 13 ਲੋਕਾਂ ਵਿਚੋਂ ਦੋ ਦੀ ਪਹਿਚਾਨ ਕਰ ਲਈ ਗਈ ਹੈ। ਬੁਲਾਰੇ ਨੇ ਕਿਹਾ ਕਿ, “ਦੋ ਗਰਭਵਤੀ ਔਰਤਾਂ ਸਮੇਤ ਲਗਭਗ 98 ਲੋਕ ਜ਼ਖ਼ਮੀ ਹੋ ਗਏ ਜਦਕਿ ਪੂਰਬੀ ਜਾਵਾ ਪ੍ਰਾਂਤ ਵਿੱਚ ਸੇਮੇਰੂ ਦੇ ਆਸਪਾਸ ਦੇ ਪਿੰਡਾਂ ਵਿੱਚ 902 ਲੋਕਾਂ ਨੂੰ ਕੱਢਿਆ ਗਿਆ ਹੈ।

ਬਚਾਅ ਟੀਮ ਅਜੇ ਵੀ ਕੁਰਾ ਕੋਬੋਕਨ ਪਿੰਡ ਵਿੱਚ ਇੱਕ ਨਦੀ ਕਿਨਾਰੇ ਸੱਤ ਲੋਕਾਂ ਦੀ ਖੋਜ ਕਰ ਰਹੇ ਹਨ ਅਤੇ ਰੇਤ ਦੀ ਖੁਦਾਈ ਕਰਨ ਵਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ।” ਕੇਂਦਰ ਦੇ ਮੁਖੀ, ਈਕੋ ਬੁਡੀ ਲੇਨੇਨੋ ਨੇ ਕਿਹਾ ਕਿ, “ਕਈ ਦਿਨਾਂ ਦੀ ਗਰਜ ਨਾਲ ਸੇਮੇਰੂ ਦੇ ਉੱਪਰ 3,676 ਮੀਟਰ (12,060 ਫੁੱਟ) ਲਾਵਾ ਗੁੰਬਦ ਨੂੰ ਨੁਕਸਾਨ ਪਹੁੰਚਿਆ ਅਤੇ ਇਹ ਆਖਰਕਾਰ ਢਹਿ ਗਿਆ।”

ਉਹਨਾਂ ਕਿਹਾ ਕਿ, “ਇਸ ਦੌਰਾਨ ਜਵਾਲਾਮੁਖੀ ਫਟਿਆ। ਜਵਾਲਾਮੁਖੀ ਚੋਂ ਨਿਕਲਣ ਵਾਲੀ ਗੈਸ ਅਤੇ ਲਾਵਾ ਦਾ ਵਹਾਅ 800 ਮੀਟਰ ਦੂਰ ਸਥਿਤ ਨਦੀ ਤੱਕ ਗਿਆ।” ਏਜੰਸੀ ਨੇ ਕਿਹਾ ਕਿ, “ਲੋਕਾਂ ਨੂੰ ਜਵਾਲਾਮੁਖੀ ਚੋਂ 5 ਕਿਲੋਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।”

Leave a Reply

Your email address will not be published.