ਇੰਡੀਗੋ ਦੀ ਉਡਾਣ ਤੋਂ ਪਹਿਲਾਂ ਹੀ ਇੰਜਣ ‘ਚੋਂ ਨਿਕਲੀ ਚੰਗਿਆੜੀ, ਏਅਰਪੋਰਟ ’ਤੇ ਹੀ ਰੋਕੀ ਫਲਾਈਟ

 ਇੰਡੀਗੋ ਦੀ ਉਡਾਣ ਤੋਂ ਪਹਿਲਾਂ ਹੀ ਇੰਜਣ ‘ਚੋਂ ਨਿਕਲੀ ਚੰਗਿਆੜੀ, ਏਅਰਪੋਰਟ ’ਤੇ ਹੀ ਰੋਕੀ ਫਲਾਈਟ

ਇੰਡੀਗੋ ਦੀ ਫਲਾਈਟ ਵਿੱਚ ਸ਼ੱਕੀ ਚੰਗਿਆੜੀ ਨਿਕਲਣ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਦਿੱਲੀ ਹਵਾਈ ਅੱਡੇ ਤੇ ਰੋਕ ਲਿਆ ਗਿਆ। ਇਹ ਫਲਾਈਟ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਸੀ। ਇਹ ਜਹਾਜ਼ ਰਨਵੇ ਤੇ ਦੌੜ ਗਿਆ ਸੀ ਅਤੇ ਅਗਲੇ ਕੁਝ ਸਕਿੰਟਾਂ ਵਿੱਚ ਟੇਕਆਫ ਕਰਨ ਵਾਲਾ ਸੀ।

Indigo Flight Fire: Emergency Landing at Delhi- Dinamani News WAALI | News  Waali

ਰਿਪੋਰਟ ਵਿੱਚ ਕਿਹਾ ਗਿਆ ਕਿ ਦਿੱਲੀ ਤੋਂ ਬੈਂਗਲੁਰੂ ਇੰਡੀਗੋ ਦੀ ਉਡਾਣ ਨੰਬਰ 6-E-2131 ਨੇ ਰਾਤ 9.45 ਵਜੇ ਦੇ ਕਰੀਬ ਆਪਣਾ ਟੇਕ-ਆਫ ਰੱਦ ਕਰ ਦਿੱਤਾ ਅਤੇ ਇਸ ਦੀ ਉਡਾਣ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਯਾਤਰੀਆਂ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਫਲਾਈਟ ਉਡਣ ਲਈ ਤਿਆਰ ਹੁੰਦੀ ਹੈ, ਇਸ ਤੋਂ ਬਾਅਦ ਉਸ ਵਿੱਚ ਅੱਗ ਦੀ ਚੰਗਿਆੜੀ ਨਿਕਲਦੀ ਹੈ।

ਚੰਗਿਆੜੀ ਦੀ ਸੂਚਨਾ ਮਿਲਦੇ ਹੀ ਇੰਦਰਾ ਗਾਂਧੀ ਹਵਾਈ ਅੱਡੇ ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਏਅਰਲਾਈਨ ਵੱਲੋਂ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਕਿ ਦਿੱਲੀ ਤੋਂ ਬੈਂਗਲੁਰੂ ਲਈ ਉਡਾਨ ਭਰਨ ਵਾਲੇ ਜਹਾਜ 6E2131 ਨੂੰ ਟੇਕ ਆਫ ਰੇਲ ਦੌਰਾ ਇਕ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਤੁਰੰਤ ਬਾਅਦ ਪਾਇਲਟ ਨੇ ਟੇਕ ਆਫ ਨੂੰ ਰੋਕ ਦਿੱਤਾ। ਦਿੱਲੀ ਪੁਲਿਸ ਨੇ ਕਿਹਾ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਸ ਫਲਾਈਟ ‘ਚ 184 ਲੋਕ ਸਵਾਰ ਸਨ। ਜਹਾਜ਼ ‘ਚ ਸਵਾਰ ਯਾਤਰੀਆਂ ‘ਚੋਂ ਇਕ ਯਾਤਰੀ ਨੇ ਟਵਿੱਟਰ ‘ਤੇ ਘਟਨਾ ਦੀ ਵੀਡੀਓ ਪੋਸਟ ਕੀਤੀ, ਜਿਸ ‘ਚ ਇੰਜਣ ‘ਚ ਅੱਗ ਅਤੇ ਚੰਗਿਆੜੀ ਦੇਖੀ ਜਾ ਸਕਦੀ ਹੈ।

ਉਸ ਨੇ ਐਨਡੀਟੀਵੀ ਨੂੰ ਦੱਸਿਆ ਕਿ “ਜਹਾਜ਼ ਸਿਰਫ਼ ਪੰਜ ਤੋਂ ਸੱਤ ਸਕਿੰਟਾਂ ਵਿੱਚ ਉਡਾਣ ਭਰਨ ਵਾਲਾ ਸੀ ਕਿ ਅਚਾਨਕ ਮੈਂ ਜਹਾਜ਼ ਦੇ ਖੰਭਾਂ ਵਿੱਚੋਂ ਚੰਗਿਆੜੀਆਂ ਨਿਕਲਦੀਆਂ ਦੇਖੀਆਂ, ਜਿਸ ਵਿੱਚ ਕੁਝ ਦੇਰ ਬਾਅਦ ਅੱਗ ਲੱਗ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਪਾਇਲਟ ਨੇ ਸਾਨੂੰ ਸੂਚਿਤ ਕੀਤਾ ਕਿ ਇੰਜਣ ਵਿੱਚ ਕੁਝ ਨੁਕਸ ਸੀ।” ਉਸ ਨੇ ਦੱਸਿਆ ਕਿ ਤੁਰੰਤ ਫਾਇਰ ਬ੍ਰਿਗੇਡ ਆਈ ਅਤੇ ਜਹਾਜ਼ ਨੂੰ ਜ਼ਮੀਨ ‘ਤੇ ਉਤਾਰ ਦਿੱਤਾ ਗਿਆ।

Leave a Reply

Your email address will not be published.