ਇੰਡੀਆ ਕ੍ਰਿਕਟ ਟੀਮ ਦਾ ਦੀਵਾਲੀ ਤੋਹਫ਼ਾ, ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

 ਇੰਡੀਆ ਕ੍ਰਿਕਟ ਟੀਮ ਦਾ ਦੀਵਾਲੀ ਤੋਹਫ਼ਾ, ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

ਰੋਮਾਂਚਕ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ। ਵਿਰਾਟ ਕੋਹਲੀ ਅਤੇ ਅਰਸ਼ਦੀਪ ਸਿੰਘ ਦੇ ਸ਼ਾਨਦਾਰ ਖੇਡ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਇੱਕ ਰੁਮਾਂਚਕ ਮੈਚ ਵਿੱਚ ਹਰਾਇਆ ਹੈ। ਇਸ ਮੈਚ ‘ਚ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਸਕੋਰ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ।

Image

ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਪਾਕਿਸਤਾਨ ਖਿਲਾਫ ਫਲਾਪ ਸ਼ੋਅ ਜਾਰੀ ਹੈ। ਇਸ ਦੇ ਨਾਲ ਹੀ ਹਰਿਸ ਰੌਫ ਨੇ ਰੋਹਿਤ ਨੂੰ ਚਾਰ ਦੌੜਾਂ ਦੇ ਨਿੱਜੀ ਸਕੋਰ ‘ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। ਪਾਕਿਸਤਾਨ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਰੋਹਿਤ ਦਾ ਰਿਕਾਰਡ ਬਹੁਤ ਖਰਾਬ ਰਿਹਾ ਹੈ ਅਤੇ ਇਹ ਜਾਰੀ ਹੈ।

Image contains: Cricket, Person, Sport, Human, Sports

ਰੋਹਿਤ ਨੇ ਪਾਕਿਸਤਾਨ ਖਿਲਾਫ ਹੁਣ ਤੱਕ ਖੇਡੇ ਗਏ 11 ਮੈਚਾਂ ਦੀਆਂ 10 ਪਾਰੀਆਂ ‘ਚ ਸਿਰਫ 114 ਦੌੜਾਂ ਬਣਾਈਆਂ ਹਨ। ਪਾਕਿਸਤਾਨ ਖਿਲਾਫ ਉਸ ਦੀ ਬੱਲੇਬਾਜ਼ੀ ਔਸਤ 14.25 ਰਹੀ ਹੈ, ਜਦਕਿ ਉਸ ਦਾ ਸਟ੍ਰਾਈਕ ਰੇਟ ਵੀ 120 ਤੋਂ ਘੱਟ ਰਿਹਾ ਹੈ।

Leave a Reply

Your email address will not be published.