Fashion

ਇੰਝ ਬਣਾਓ ਅਪਣੇ ਵਾਲਾਂ ਨੂੰ ਚਮਕਦਾਰ, ਵਧੇਗੀ ਖੂਬਸੂਰਤੀ

ਹਰ ਕੁੜੀ ਚਾਹੁੰਦੀ ਹੈ ਕਿ ਉਸ ਦੇ ਵਾਲ ਸੁੰਦਰ ਤੇ ਚਮਕਦਾਰ ਹੋਣ। ਵਾਲ ਸੁੰਦਰ ਬਣਾਉਣ ਲਈ ਕੁੜੀਆਂ ਵੱਖ-ਵੱਖ ਸ਼ੈਂਪੂ ਵਰਤਦੀਆਂ ਹਨ। ਕਈ ਲੋਕ ਤਾਂ ਬਿਊਟੀ ਟ੍ਰੀਟਮੈਂਟ ਦਾ ਵੀ ਸਹਾਰਾ ਲੈਂਦੇ ਹਨ ਜਿਸ ਦੇ ਬਾਵਜੂਦ ਕੁੜੀਆਂ ਦੇ ਵਾਲਾਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਜੇ ਤੁਸੀਂ ਵੀ ਅਪਣੇ ਵਾਲਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਹੇਅਰ ਮਾਸਕ ਦੀ ਵਰਤੋਂ ਕਰ ਸਕਦੇ ਹੋ।

ਸਮੱਗਰੀ

2 ਵੱਡੇ ਚਮਚ ਨਿੰਬੂ ਦਾ ਰਸ

2 ਵੱਡੇ ਚਮਚ ਦਹੀਂ

2 ਅੰਡੇ

2 ਵੱਡੇ ਚਮਚ ਸ਼ਹਿਦ

ਸਭ ਤੋਂ ਪਹਿਲਾਂ ਇਕ ਕੋਲੀ ‘ਚ ਅੰਡੇ ਤੋੜ ਲਓ। 

ਹੁਣ ਇਸ ‘ਚ ਦਹੀਂ, ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਨ ਨੂੰ ਤੁਸੀਂ ਕਿਸੇ ਮਿਕਚਰ ‘ਚ ਪੈ ਕੇ ਵੀ ਮਿਕਸ ਕਰ ਸਕਦੇ ਹੋ।
ਤਿਆਰ ਕੀਤੇ ਇਸ ਪੇਸਟ ਨੂੰ ਆਪਣੇ ਵਾਲਾਂ ‘ਚ ਚੰਗੀ ਤਰ੍ਹਾਂ ਲਗਾ ਲਓ। ਫਿਰ ਅੱਧੇ ਘੰਟੇ ਬਾਅਦ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ।
ਅਜਿਹਾ ਕਰਨ ਤੋਂ ਬਾਅਦ ਤੁਹਾਡੇ ਵਾਲ ਚਮਕਦਾਰ ਹੋ ਜਾਣਗੇ। ਇਸ ਦੀ ਹਫ਼ਤੇ ’ਚ ਇਕ ਵਾਰ ਵਰਤੋਂ ਜ਼ਰੂਰ ਕਰੋ। ਅਜਿਹਾ ਕਰਨ ਨਾਲ ਤੁਹਾਡੇ ਵਾਲਾਂ ਦੀ ਚਮਕ ਬਰਕਰਾਰ ਰਹੇਗੀ ਅਤੇ ਤੁਹਾਨੂੰ ਹੋਰ ਪ੍ਰੋਡਕਟਸ ਵਰਤਣ ਦੀ ਲੋੜ ਨਹੀਂ ਪਵੇਗੀ।

Click to comment

Leave a Reply

Your email address will not be published. Required fields are marked *

Most Popular

To Top