Uncategorized

ਇਹ 4 ਆਯੁਰਵੈਦਿਕ ਔਸ਼ਧੀਆਂ ਨਾਲ ਖ਼ਤਮ ਹੋਵੇਗੀ ਪੇਟ ਦੀ ਸਮੱਸਿਆ

ਸਿਹਤ ਨੂੰ ਠੀਕ ਰੱਖਣ ਲਈ ਪਾਚਨ ਪ੍ਰਕਿਰਿਆ ਦਾ ਮਜ਼ਬੂਤ ਹੋਣਾ ਸਭ ਤੋਂ ਅਹਿਮ ਹੁੰਦਾ ਹੈ। ਜੇ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਦਹਜ਼ਮੀ ਦੇ ਆਯੁਰੈਦਿਕ ਉਪਾਅ ਕਾਫ਼ੀ ਅਸਰਦਾਰ ਹੁੰਦੇ ਹਨ। ਪਾਚਨ ਸ਼ਕਤੀ ਦੇ ਖਰਾਬ ਹੋਣ ਦੇ ਕਈ ਕਾਰਨ ਹੋ ਸਕਦੇ ਹਨ।

ਜਿਵੇਂ ਚੰਗੀ ਖੁਰਾਕ ਨਾ ਖਾਣਾ, ਘਟ ਸੌਂਣਾ, ਪੇਟ ਸਾਫ਼ ਨਾ ਹੋਣਾ, ਜ਼ਿਆਦਾ ਖਾਣਾ, ਤਲਿਆ ਹੋਇਆ ਭੋਜਨ ਦਾ ਸੇਵਨ ਜ਼ਿਆਦਾ ਕਰਨਾ, ਭੋਜਨ ਨਾ ਖਾਣਾ, ਅਜਿਹੇ ਕਈ ਕਾਰਨ ਜੋ ਸਾਡੇ ਪਾਚਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਡਾਈਜੇਸ਼ਨ ਖਰਾਬ ਹੋਣ ਦਾ ਪਤਾ ਉਦੋਂ ਚਲਦਾ ਹੈ ਜਦੋਂ ਸਾਨੂੰ ਬਦਹਜ਼ਮੀ, ਖੱਟੇ ਡਕਾਰ ਦੀ ਸ਼ਿਕਾਇਤ ਹੁੰਦੀ ਹੈ।

ਇਸ ਦੌਰਾਨ ਤੁਹਾਨੂੰ ਪੇਟ ਦਰਦ, ਗੈਸ, ਪੇਟ ਫੁਲਣਾ, ਪੇਟ ਵਿਚ ਜਲਣ, ਉਲਟੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਜੇ ਤੁਹਾਡੀ ਪਾਚਨ ਸ਼ਕਤੀ ਖਾਣ-ਪੀਣ ਕਰ ਕੇ ਖਰਾਬ ਹੁੰਦੀ ਹੈ ਤਾਂ ਤੁਹਾਨੂੰ ਪਾਚਨ ਲਈ ਆਯੁਰਵੈਦਿਕ ਘਰੇਲੂ ਉਪਾਅ ਇਸ ਨੂੰ ਜਲਦੀ ਠੀਕ ਕਰ ਸਕਦੇ ਹਨ।

ਇਲਾਇਚੀ

ਇਲਾਇਚੀ ਦਾ ਸੇਵਨ ਕਰ ਕੇ ਪਾਚਨ ਸ਼ਕਤੀ ਮਜ਼ਬੂਤ ਬਣਾਈ ਜਾ ਸਕਦੀ ਹੈ। ਇਸ ਦਾ ਸੇਵਨ ਕਰਨ ਲਈ ਵੱਡੀ ਇਲਾਇਚੀ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਲਓ। ਅੱਧਾ ਚਮਚ ਵੱਡੀ ਇਲਾਇਚੀ ਪਾਊਡਰ ਅਤੇ ਅੱਧਾ ਚਮਚ ਮਿਸ਼ਰੀ ਨਾਲ ਲਓ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।

ਜੈਫਲ ਅਤੇ ਨਿੰਬੂ ਦਾ ਰਸ

ਜੈਫਲ ਅਤੇ ਨਿੰਬੂ ਦਾ ਰਸ ਪਾਚਨ ਸ਼ਕਤੀ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇ ਤੁਸੀਂ ਰੋਜ਼ਾਨਾ 2 ਚਮਚ ਨਿੰਬੂ ਦੇ ਰਸ ਵਿਚ 3 ਚੁਟਕੀਆਂ ਜੈਫਲ ਦਾ ਪਾਊਡਰ ਮਿਲਾ ਕੇ ਪੀਂਦੇ ਹੋ ਤਾਂ ਇਹ ਨਾ ਸਿਰਫ ਤੁਹਾਡੇ ਪਾਚਨ ਨੂੰ ਬਿਹਤਰ ਕਰ ਸਕਦਾ ਹੈ ਬਲਕਿ ਸੰਪੂਰਨ ਤੌਰ ਤੇ ਸਿਹਤ ਨੂੰ ਹੋਰ ਬਿਹਤਰ ਬਣਾ ਸਕਦਾ ਹੈ।

ਧਨੀਆ ਪਾਊਡਰ ਅਤੇ ਅਦਰਕ

ਧਨੀਆ ਪਾਊਡਰ ਅਤੇ ਅਦਰਕ ਦੋਵੇਂ ਪਾਚਨ ਸ਼ਕਤੀ ਲਈ ਅਸਰਦਾਰ ਮੰਨੇ ਜਾਂਦੇ ਹਨ। ਦੋ ਚਮਚ ਧਨੀਆ ਪਾਊਡਰ ਅਤੇ ਅੱਧਾ ਚਮਚ ਅਦਰਕ ਨੂੰ ਦੋ ਗਲਾਸ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ। ਕਾੜ੍ਹਾ ਬਣਨ ਤਕ ਇਸ ਨੂੰ ਉਬਾਲੋ। ਇਸ ਤੋਂ ਬਾਅਦ ਇਸ ਨੂੰ ਠੰਡਾ ਕਰ ਲਓ। ਇਸ ਕਾੜ੍ਹੇ ਦਾ 2-2 ਚਮਚ ਤਿੰਨ ਵਾਰ ਸੇਵਨ ਕਰੋ। ਅਜਿਹਾ ਕਰਨ ਨਾਲ ਵੀ ਪਾਚਨ ਸ਼ਕਤੀ ਠੀਕ ਹੋ ਸਕਦੀ ਹੈ।

ਅਦਰਕ ਅਤੇ ਸੌਂਫ

ਜਦੋਂ ਤੁਹਾਡੀ ਪਾਚਨ ਸ਼ਕਤੀ ਖਰਾਬ ਹੋਵੇ ਤਾਂ ਇਕ ਚੌਥਾਈ ਚਮਚ ਅਦਰਕ, ਇਕ ਚਮਚ ਸੌਂਫ ਅਤੇ ਉਸ ਵਿਚ ਅੱਧਾ ਚਮਚ ਮਿਸ਼ਰੀ ਦੇ ਦਾਣੇ ਮਿਲਾ ਕੇ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਖਾਓ। ਇਸ ਨੂੰ ਚਬਾ ਕੇ ਖਾਣਾ ਹੋਵੇਗਾ ਅਤੇ ਅਜਿਹਾ ਕਰਨ ਨਾਲ ਤੁਹਾਡੀ ਪਾਚਨ ਪ੍ਰਣਾਲੀ ਠੀਕ ਹੋ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top