ਇਹ ਸਬਜ਼ੀਆਂ ਕੱਟਣ ਤੋਂ ਬਾਅਦ ਹੋ ਜਾਂਦੀਆਂ ਨੇ ਜ਼ਹਿਰੀਲੀਆਂ!

 ਇਹ ਸਬਜ਼ੀਆਂ ਕੱਟਣ ਤੋਂ ਬਾਅਦ ਹੋ ਜਾਂਦੀਆਂ ਨੇ ਜ਼ਹਿਰੀਲੀਆਂ!

ਕੁਝ ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਧੋ ਲਈਆਂ ਜਾਂਦੀਆਂ ਹਨ ਅਤੇ ਕੁਝ ਸਬਜ਼ੀਆਂ ਨੂੰ ਧੋ ਕੇ ਕੱਟਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਸਬਜ਼ੀਆਂ ਨੂੰ ਕੱਟ ਕੇ ਨਹੀਂ ਧੋਣਾ ਚਾਹੀਦਾ, ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹਾ ਕਿਉਂ? ਅੱਜ ਕੱਲ੍ਹ ਸਬਜ਼ੀਆਂ ‘ਤੇ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਸਾਨੂੰ ਮੌਸਮ ‘ਚ ਮਿਲਣ ਵਾਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।

Tired Of Chopping Veggies? 8 Easy Tips To Cut Vegetables Faster - NDTV Food

ਜਿੱਥੋਂ ਤੱਕ ਹੋ ਸਕੇ ਸਬਜ਼ੀਆਂ ਅਤੇ ਫਲਾਂ ਨੂੰ ਉਨ੍ਹਾਂ ਦੇ ਛਿਲਕਿਆਂ ਸਮੇਤ ਖਾਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਨ੍ਹਾਂ ‘ਚ ਮੌਜੂਦ ਫਾਈਬਰ ਕਬਜ਼ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਹਾਲਾਂਕਿ ਅੱਜ ਕੱਲ੍ਹ ਸਬਜ਼ੀਆਂ ‘ਤੇ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਲਈ ਕੱਟਣ ਤੋਂ ਪਹਿਲਾਂ ਇਨ੍ਹਾਂ ਨੂੰ 5 ਮਿੰਟ ਲਈ ਗਰਮ ਪਾਣੀ ‘ਚ ਡੁਬੋ ਕੇ ਚੰਗੀ ਤਰ੍ਹਾਂ ਧੋ ਲਓ, ਕਿਉਂਕਿ ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਇਨ੍ਹਾਂ ‘ਚ ਮੌਜੂਦ ਵਿਟਾਮਿਨ ਨਸ਼ਟ ਹੋ ਜਾਂਦੇ ਹਨ।

Fancy Ways to Cut Fresh Vegetables | Our Everyday Life

ਹਰੀਆਂ ਸਬਜ਼ੀਆਂ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਇਸ ‘ਚ ਮੌਜੂਦ ਮਿਨਰਲਸ ਖ਼ਤਮ ਹੋ ਜਾਂਦੇ ਹਨ। ਖ਼ਾਸ ਕਰਕੇ ਸਰਦੀਆਂ ‘ਚ ਮਿਲਣ ਵਾਲੀਆਂ ਸਬਜ਼ੀਆਂ, ਪਾਲਕ, ਸਰ੍ਹੋਂ, ਬਾਥੂ, ਸੋਇਆ, ਮੇਥੀ, ਗਾਜਰ, ਆਦਿ ਨੂੰ ਕੱਟ ਕੇ ਨਹੀਂ ਧੋਣਾ ਚਾਹੀਦਾ। ਇਨ੍ਹਾਂ ‘ਚ ਮੌਜੂਦ ਪੋਸ਼ਕ ਤੱਤ ਪਾਣੀ ਦੇ ਨਾਲ ਚਲੇ ਜਾਂਦੇ ਹਨ। ਇਸ ਲਈ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਹਰੀਆਂ ਸਬਜ਼ੀਆਂ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਇਸ ‘ਚ ਮੌਜੂਦ ਖਣਿਜ ਨਸ਼ਟ ਹੋ ਜਾਂਦੇ ਹਨ।

ਪਰ ਗਾਜਰ ਨੂੰ ਜ਼ਿਆਦਾ ਦੇਰ ਤੱਕ ਪਕਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ‘ਚ ਮੌਜੂਦ ਪੋਸ਼ਕ ਤੱਤ ਲੰਬੇ ਸਮੇਂ ਤੱਕ ਪਕਾਉਣ ਨਾਲ ਲਾਈਕੋਪੀਨ ਦੀ ਮਾਤਰਾ ਵਧਾਉਂਦੇ ਹਨ। ਸਾਡੇ ਵਿੱਚੋਂ ਜ਼ਿਆਦਾਤਰ ਸਬਜ਼ੀਆਂ ਨੂੰ ਪਕਾਉਣ ਤੋਂ 1 ਜਾਂ 2 ਘੰਟੇ ਪਹਿਲਾਂ ਕੱਟ ਲੈਂਦੇ ਹਨ ਅਤੇ ਇਸ ਦੌਰਾਨ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ ਆਪਣਾ ਸੁਆਦ ਗੁਆ ਦਿੰਦੀਆਂ ਹਨ।

ਇਹੀ ਕਾਰਨ ਹੈ ਕਿ ਬਾਕੀ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਤੁਰੰਤ ਪਕਾਉਣਾ ਚਾਹੀਦਾ ਹੈ ਤਾਂ ਜੋ ਉਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ। ਜੇ ਤੁਸੀਂ ਪਕਾਉਣ ਤੋਂ ਕੁਝ ਘੰਟੇ ਪਹਿਲਾਂ ਸਬਜ਼ੀਆਂ ਨੂੰ ਕੱਟਦੇ ਹੋ ਤਾਂ ਵੱਡੇ ਟੁਕੜਿਆਂ ਵਿੱਚ ਕੱਟਣਾ ਚਾਹੀਦਾ ਹੈ।

Leave a Reply

Your email address will not be published. Required fields are marked *