Punjab

ਇਹ ਬਜ਼ੁਰਗ ਮੰਗ ਕੇ ਨਹੀਂ ਕਮਾ ਕੇ ਖਾਂਦਾ ਹੈ, ਸੜਕ ਕੰਢੇ ਵੇਚਦਾ ਹੈ ਛੋਟਾ ਮੋਟਾ ਸਮਾਨ

ਜ਼ਰੂਰੀ ਨਹੀਂ ਗਰੀਬ ਵਿਅਕਤੀ ਦੀ ਮਦਦ ਪੈਸੇ ਦੇ ਕੇ ਹੀ ਕੀਤੀ ਜਾਵੇ, ਉਸ ਵਿਅਕਤੀ ਨੂੰ ਰੁਜ਼ਗਾਰ ਦੇ ਕੇ ਜਾਂ ਫਿਰ ਉਸ ਵੱਲੋਂ ਕੀਤੇ ਜਾ ਰਹੇ ਰੋਜ਼ੀ ਰੋਟੀ ਦੇ ਸਾਧਨ ਵਿੱਚ ਚਾਰ ਪੈਸੇ ਵਟਾ ਕੇ ਵੀ ਕਿਸੇ ਗਰੀਬ ਦਾ ਭਲਾ ਕੀਤਾ ਜਾ ਸਕਦਾ ਹੈ। ਕਿਉਂਕਿ ਜ਼ਰੂਰੀ ਨਹੀਂ ਕਿ ਹਰ ਇੱਕ ਵਿਅਕਤੀ ਮੰਗ ਕੇ ਖਾਣ ਵਾਲਾ ਹੀ ਹੋਵੇ।

ਕਈ ਅਜਿਹੇ ਵੀ ਹੁੰਦੇ ਹਨ ਜਿਹੜੇ ਲੱਖ ਗਰੀਬੀ ਹੋਣ ਤੇ ਵੀ ਮਿਹਨਤ ਮਜ਼ਦੂਰੀ ਅਤੇ ਹੱਥਾਂ ਦੀ ਕਿਰਤ ਖਾਣ ਵਿੱਚ ਹੀ ਮਾਣ ਮਹਿਸੂਸ ਕਰਦੇ ਹਨ। ਅਜਿਹੇ ਹੀ ਇੱਕ ਬਜ਼ੁਰਗ ਸਰਹਿੰਦ ਰਾਜਪੁਰਾ ਰੋਡ ਤੇ ਰੇਹੜੀ ਲਾ ਕੇ ਬੈਠੇ ਹਨ। ਇਹ ਬਜ਼ੁਰਗ ਐਨਕਾਂ, ਪਰਸ, ਬੈਲਟਾਂ ਆਦਿ ਵਰਗਾ ਛੋਟਾ ਮੋਟਾ ਸਮਾਨ ਵੇਚ ਕੇ, ਆਪਣਾ ਗੁਜ਼ਰ ਬਸਰ ਕਰਦੇ ਹਨ ਜਿਨਾਂ ਨੂੰ ਮਿਲਣ ਪਹੁੰਚੇ ਦਮਦਮੀ ਟਕਸਾਲ ਜੱਥਾ ਰਾਜੁਪਰਾ ਦੇ ਸੇਵਾਦਾਰ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਜਦੋਂ ਬਜ਼ੁਰਗ ਵਿਅਕਤੀ ਨਾਲ ਗੱਲਬਾਤ ਕਰਨੀ ਚਾਹੀ, ਤਾਂ ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਹੋ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਕਾਲ ਦੌਰਾਨ ਇਹ ਬੈਂਕ ਦੇਵੇਗਾ ਨੌਕਰੀ

ਕਈ ਵਾਰ ਉਨ੍ਹਾਂ ਦਾ ਐਕਸੀਡੈਂਟ ਤੱਕ ਹੋ ਚੁੱਕਿਆ ਹੈ ਪਰ ਉਨ੍ਹਾਂ ਨੇ ਮੰਗਣ ਨਾਲੋਂ ਜ਼ਿਆਦਾ ਮਿਹਨਤ ਕਰ ਕੇ ਖਾਣ ਨੂੰ ਤਰਜ਼ੀਹ ਦਿੱਤੀ। ਇਸ ਦੌਰਾਨ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਤਮਾਮ ਸੰਗਤਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਗਰੀਬ ਵਿਅਕਤੀਆਂ ਤੋਂ ਕੁੱਝ ਨਾ ਕੁੱਝ ਜ਼ਰੂਰ ਖਰੀਦੀਆ ਜਾਵੇ ਤਾਂ ਕਿ ਅਜਿਹੇ ਵਿਅਕਤੀਆਂ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਉਹ ਵੀ ਸਨਮਾਨ ਦੀ ਰੋਟੀ ਖਾ ਸਕਣ।

ਇਹ ਵੀ ਪੜ੍ਹੋ: ਦੰਦ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਇਹ 5 ਘਰੇਲੂ ਉਪਾਅ ਅਜਮਾ ਕੇ ਜਲਦ ਪਾਓ ਛੁਟਕਾਰਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚੋਂ ਕਿਰਤ ਕਰਨਾ ਵੀ ਸਭ ਤੋਂ ਅਹਿਮ ਸਿੱਖਿਆ ਹੈ, ਜਿੰਨਾ ਨਾਮ ਜਪਣਾ ਜ਼ਰੂਰੀ ਹੈ, ਦਸਾਂ ਨੌਹਾਂ ਦੀ ਕਿਰਤ ਕਰਨੀ ਵੀ ਉਨੀਂ ਵੀ ਲਾਜ਼ਮੀ ਹੈ। ਲਿਹਾਜ਼ਾ ਜੇਕਰ ਕੋਈ ਕਿਰਤ ਕਰ ਰਿਹਾ ਹੈ ਤਾਂ ਉਸ ਦੀ ਮਦਦ ਕਰਨੀ ਵੀ ਹਰ ਇੱਕ ਸਿੱਖ ਹੀ ਨਹੀਂ ਇੱਕ ਇਨਸਾਨ ਦਾ ਫਰਜ਼ ਹੈ।

Click to comment

Leave a Reply

Your email address will not be published. Required fields are marked *

Most Popular

To Top