News

ਇਹ ਦਰਦ ਨੀਂ ਦੇਖਿਆ ਜਾਂਦਾ ਰੱਬਾ ! ਦੋ ਪੁੱਤ 14 ਸਾਲ ਦੀ ਉਮਰ ਵਿੱਚ ਹੀ ਲੈ ਗਏ ਫਾਹਾ

ਕਿਹਾ ਜਾਂਦਾ ਹੈ ਮਾਂ-ਬਾਪ ਨੂੰ ਪੁੱਤ-ਪੋਤਿਆਂ ਦਾ ਮੋਹ ਦੁਨੀਆਂ ਵਿੱਚ ਸਭ ਤੋਂ ਵੱਧ ਹੁੰਦਾ ਹੈ।ਪਰ ਉਹਨਾਂ ਦਾ ਕੀ ਜਿਨ੍ਹਾਂ ਦੇ ਦੋ ਜਵਾਨ ਪੁੱਤ ਫਾਹਾ ਲੈ ਕੇ ਮਰ ਗਏ ਹੋਣ ਅਤੇ ਧੀ ਦਿਮਾਗੀ ਤੌਰ ਤੇ ਪਾਗਲ ਹੋਵੇ ਅਤੇ ਮਾਂ ਬਾਪ ਦਾ ਬੁਢੇਪਾ ਰੁਲ ਚੁੱਕਿਆ ਹੋਵੇ। ਏਥੇ ਸਰਕਾਰਾਂ ਦੇ ਕੀਤੇ ਹੋਏ ਵਾਅਦੇ ਅਤੇ ਦਾਅਵੇ ਯਾਦ ਆ ਜਾਂਦੇ ਹਨ ਕਿ ਕੀ ਇਹ ਸਰਕਾਰ ਦਾ ਫਰਜ਼ ਨਹੀਂ ਗਰੀਬੀ ਨੂੰ ਮਿਟਾਉਣਾ? ਜੀ ਹਾਂ, ਇਸ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਹਮੀਰਪੁਰ ਕਲਾਂ ਦਾ, ਜਿੱਥੇ ਇਕ ਬਜ਼ੁਰਗ ਮਾਤਾ ਪਿਤਾ ਦੀ ਇਕ ਬੱਚੀ ਅਪਾਹਜ ਅਤੇ ਮਾਨਸਿਕ ਰੋਗੀ ਹੈ।ਅਤੇ ਦੋ ਜਵਾਨ ਪੁੱਤ ਮਰ ਚੁੱਕੇ ਹਨ।

ਗਰੀਬ, ਲਾਭ ਸਿੰਘ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਉਹਨਾਂ ਨੇ ਦਿਹਾੜੀਆਂ ਕਰਕੇ ਸਾਰੀ ਜ਼ਿੰਦਗੀ ਕੱਟੀ ਹੈ। ਉਹਨਾਂ ਦੱਸਿਆ ਕੇ ਉਨ੍ਹਾਂ ਦੇ ਉੱਪਰ ਬਹੁਤ ਗਰੀਬੀ ਹੈ ਅਤੇ ਨਾ ਹੀ ਆਪਣੀ ਅਪਾਹਜ ਧੀ ਦਾ ਉਨ੍ਹਾਂ ਕੋਲੋਂ ਇਲਾਜ ਕਰਵਾਇਆ ਗਿਆ ਹੈ। ਇੱਥੇ ਦੱਸਣਾ ਚਾਹਵਾਂਗੇ ਕਿ ਲਾਭ ਸਿੰਘ ਦੀਆਂ ਪੰਜ ਹੋਰ ਬੇਟੀਆਂ ਹਨ, ਜੋ ਆਪਣੇ ਘਰ ਵਿਆਹੀਆਂ ਹੋਈਆਂ ਹਨ। ਅਤੇ ਆਪਣੇ ਮਾਂ-ਬਾਪ ਨੂੰ ਦੇਖਦੀਆਂ ਹਨ। ਬਜ਼ੁਰਗ ਨੇ ਗੱਲਬਾਤ ਕਰਦਿਆਂ ਦੱਸਿਆ ਉਨ੍ਹਾਂ ਦੇ ਪਿੰਡ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਆਈ ਸੀ, ਅਤੇ ਉਸਨੇ ਕਿਹਾ ਕਿ ਉਸਨੇ ਤਾਂ ਗਰੀਬਾਂ ਦੀ ਮਦਦ ਲਈ ਪੈਸੇ ਦਿੱਤੇ ਸਨ ਪਰ ਸਾਰੇ ਪੈਸੇ ਗ਼ਰੀਬਾਂ ਵੱਲੋਂ ਖਾ ਲਏ ਗਏ ਹਨ ਜਦ ਕਿ ਅਜਿਹੀ ਕੋਈ ਮਦਦ ਨਹੀਂ ਕੀਤੀ।

ਬਜ਼ੁਰਗ ਜੋੜੇ ਨੂੰ 750/- ਮਹੀਨਾ ਪੈਨਸ਼ਨ ਆਉਂਦੀ ਹੈ। ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਔਖਾ ਚਲਦਾ ਹੈ। ਜਥੇ ਦੇਸ਼ ਤਰੱਕੀ ਕਰ ਰਿਹਾ ਹੈ ਉਥੇ ਹੀ ਪਤਾ ਨਹੀਂ ਕਿੰਨੇ ਲਾਭ ਸਿੰਘ ਵਰਗੇ ਹੋਰ ਗਰੀਬ ਲੋਕ ਅੱਜ ਵੀ ਰੋਟੀ-ਟੁੱਕ ਨੂੰ ਤਰਸੇ ਹੋਏ ਹਨ। ਇਹ ਕੇਵਲ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਬਲਕਿ ਸਾਨੂੰ ਆਮ ਨਾਗਰਿਕ ਹੋਣ ਦੇ ਨਾਤੇ ਵੀ ਕਿਸੇ ਗਰੀਬ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

Click to comment

Leave a Reply

Your email address will not be published. Required fields are marked *

Most Popular

To Top