Business

ਇਹ ਤਸਵੀਰਾਂ ਤੁਹਾਡੇ ਸੀਨੇ ਚ ਅੱ ਗ ਲਾ ਦੇਣਗੀਆਂ, ਸਾਂਭ ਲਓ ਮੌਕਾ, ਨਹੀਂ ਤਾਂ

ਕਿਸੇ ਸਮੇਂ ਨਾਭਾ ਰਿਆਸਤ ਦਾ ਹਿੱਸਾ ਰਹੇ ਜੈਤੋ ਮੰਡੀ (ਗੰਗਸਰ ਜੈਤੋ) ਦਾ ਇਤਿਹਾਸਕ ਕਿਲ੍ਹਾ ਪ੍ਰਸ਼ਾਸਨ ਦੀ ਕਥਿਤ ਬੇਧਿਆਨੀ ਦੇ ਚਲਦੇ ਬੀਤੇ ਕੱਲ੍ਹ ਤੇਜ ਬਾਰਸ਼ ਵਿਚ ਢਹਿ ਢੇਰੀ ਹੋ ਗਿਆ। ਇਸ ਕਿਲ੍ਹੇ ਦੇ ਢਹਿ ਜਾਣ ਨਾਲ ਜੈਤੋ ਦੇ ਇਤਿਹਾਸ ਵਿਚੋਂ ਇਕ ਅਜਿਹਾ ਅਧਿਆਇਆ ਅਲੋਪ ਹੋ ਗਿਆ, ਜਿਸ ਦੀਆਂ ਯਾਦਾਂ ਉਸ ਮੋਰਚੇ ਨਾਲ ਜੁੜੀਆਂ ਸਨ, ਜੋ ਜੈਤੋ ਦੇ ਬਛਿੰਦਿਆਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਲਗਾਇਆ ਸੀ। ਜਿਸ ਨੂੰ ਸਿੱਖ ਇਤਿਹਾਸ ਵਿਚ ਭਾਰਤ ਦੀ ਆਜ਼ਾਦੀ ਦਾ ਮੁੱਢ ਬੰਨਣ ਵਾਲਾ ਮੋਰਚਾ ਕਿਹਾ ਜਾਂਦਾ ਹੈ। ਇਹੀ ਨਹੀਂ ਇਸ ਕਿਲ੍ਹੇ ਦੇ ਢਹਿ ਜਾਣ ਨਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਨਣ ਤੋਂ ਪਹਿਲਾਂ ਇਸੇ ਕਿਲ੍ਹੇ ਵਿਚ ਕੁਝ ਸਮੇਂ ਲਈ ਕੈ ਦ ਰਹਿਣ ਵਾਲੇ ਅਤੇ ਜੈਤੋ ਵਿਚ ਆਪਣੀ ਪਹਿਲੀ ਸਿਆਸੀ ਗ੍ਰਿ ਫ ਤਾ ਰੀ ਦੇਣ ਵਾਲੇ

ਪੰਡਿਤ ਜਵਾਹਰ ਲਾਲ ਨਹਿਰੂ ਦੀ ਇਹ ਯਾਦਗਾਰ ਹੁਣ ਮਿੱਟੀ ਦੀ ਢੇਰੀ ਬਣ ਕੇ ਰਹਿ ਗਈ ਹੈ। ਸ਼ਹਿਰ ਵਾਸੀਆਂ ਵੱਲੋਂ ਇਸ ਇਤਿਹਾਸਕ ਯਾਦਗਾਰ ਦੀ ਅਜਿਹੀ ਦੁਰਦਸ਼ਾ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ, ਜਿੰਨਾਂ ਦੀ ਕਥਿਤ ਅਣਦੇਖੀ ਦੇ ਚਲਦੇ ਇਹ ਯਾਦਗਾਰ ਖਤਮ ਹੋਣ ਦੀ ਕਗਾਰ ’ਤੇ ਅੱਪੜ ਗਈ। ਇਸ ਸਬੰਧ ਵਿਚ ਗੱਲਬਾਤ ਕਰਦਿਆ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਕਿਲ੍ਹਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦਾ ਸੀ, ਕਿਉਂਕਿ ਜੈਤੋ ਨਾਭਾ ਰਿਆਸਤ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹੇ ਜਾਣ ਤੋਂ ਬਾਅਦ ਜੈਤੋ ਵਿਚ ਮੋਰਚਾ ਲੱਗਿਆ ਸੀ ਅਤੇ ਉਸ ਮੋਰਚੇ ਨੇ ਅੰਗਰੇਜਾਂ ਖਿਲਾਫ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨਿਆ ਸੀ।

ਉਨ੍ਹਾਂ ਦੀ ਸੁਰਤ ਵਿਚ ਇਹ ਕਿਲਾ ਪੂਰੀ ਤਰਾਂ ਠੀਕ ਸੀ ਅਤੇ ਇਸ ਵਿਚ ਪੁਲਸ ਥਾਣਾ ਸਥਾਪਤ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਸਰਕਾਰ ਦੀ ਅਣਦੇਖੀ ਦੇ ਚਲਦੇ ਹੌਲੀ-ਹੌਲੀ ਇਹ ਕਿਲ੍ਹਾ ਢਹਿਣ ਲੱਗਾ ਅਤੇ ਅੱਜ ਇਸ ਦਾ ਬਾਕੀ ਬਚਦਾ ਹਿੱਸਾ ਵੀ ਢਹਿ ਗਿਆ। ਜਿਥੇ ਇਹ ਕਿਲ੍ਹਾ ਨਾਭਾ ਰਿਆਸਤ ਦੀ ਨਿਸ਼ਾਨੀ ਸੀ, ਉਥੇ ਹੀ ਆਜ਼ਾਦੀ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਸਿਆਸੀ ਗ੍ਰਿਫਤਾਰੀ ਜੈਤੋ ਵਿਚ ਹੋਈ ਸੀ। ਉਨ੍ਹਾਂ ਨੂੰ ਇਸੇ ਕਿਲ੍ਹੇ ਦੀਆਂ ਬੈਰਕਾਂ ਵਿਚ ਬੰਦ ਕੀਤਾ ਗਿਆ ਸੀ। ਇਸ ਯਾਦਗਾਰ ਨੂੰ ਵੇਖਣ ਲਈ ਸੰਜੇ ਗਾਂਧੀ ਅਤੇ ਰਾਹੁਲ ਗਾਂਧੀ ਸਮੇਂ-ਸਮੇਂ ’ਤੇ ਇਥੇ ਆਏ ਅਤੇ ਇਸ ਦੇ ਨਵੀਨੀਕਰਨ ਅਤੇ ਰੱਖ ਰਖਾਅ ਲਈ ਗ੍ਰਾਟਾਂ ਵੀ ਜਾਰੀ ਕੀਤੀਆਂ ਪਰ ਉਹ ਗ੍ਰਾਟਾਂ ਗਈਆਂ ਕਿੱਥੇ, ਕੋਈ ਪਤਾ ਨਹੀਂ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰ ਦੇ ਬਹੁਤੇ ਹਿੱਸੇ ’ਤੇ ਪੁਲਸ ਥਾ ਣਾ ਬਣਿ ਹੋਇਆ ਹੈ ਅਤੇ

ਉਨ੍ਹਾਂ ਦੀਆਂ ਅੱਖਾਂ ਸਾਹਮਣੇ ਢ ਹਿ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸ ਕਿਲ੍ਹੇ ਦੇ ਮੁੜ ਉਸਾਰੀ ਕਰ ਕੇ ਇਸ ਯਾਦਗਾਰ ਨੂੰ ਬਚਾਇਆ ਜਾਵੇ ਤਾਂ ਜੋ ਨਵੀਂ ਪੀੜ੍ਹੀ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਜਾਣ ਸਕੇ। ਇਸ ਮੌਕੇ ਹੀਰਾ ਵੰਤੀ ਜੈਤੋ ਨਾਇਬ ਤਹਿਸੀਲਦਾਰ ਨੇ ਕਿਹਾ ਕੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਬਾਰੇ ਸਰਕਾਰ ਦੇ ਧਿਆਨ ਵਿਚ ਹੈ। ਉਨ੍ਹਾਂ ਨੂੰ ਪਤਾ ਲੱਗਾ ਕੀ ਇਸ ਯਾਦਗਾਰ ਹੁਣ ਢਹਿ ਗਈ ਹੈ। ਉਨ੍ਹਾਂ ਨੇ ਸਾਰਾ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆ ਦਿੱਤਾ ਹੈ, ਜੋ ਵੀ ਸਰਕਾਰ ਵਲੋਂ ਆਦੇਸ਼ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਹੋਵੇਗੀ।

Click to comment

Leave a Reply

Your email address will not be published.

Most Popular

To Top