ਇਹ ਚੀਜ਼ਾਂ ਖਾਣ ਨਾਲ ਸਰੀਰ ਨੂੰ ਮਿਲਣਗੇ ਲੋੜੀਂਦੇ ਸਾਰੇ ਖਣਿਜ ਪਦਾਰਥ ਤੇ ਵਿਟਾਮਿਨ

ਅੱਜ ਕੱਲ੍ਹ ਲੋਕ ਤੰਦਰੁਸਤ ਰਹਿਣ ਲਈ ਬਹੁਤ ਸਾਰੇ ਨੁਸਖ਼ੇ ਅਪਣਾਉਂਦੇ ਹਨ ਪਰ ਫਿਰ ਵੀ ਲੋਕ ਬਿਮਾਰੀਆਂ ਨਾਲ ਘਿਰੇ ਹੋਏ ਹਨ। ਬਹੁਤ ਸਾਰੀਆਂ ਅਜਿਹੀਆਂ ਹਨ ਜਿਹਨਾਂ ਨੂੰ ਖਾਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਫੈਟੀ ਮੱਛੀ- ਜੇ ਤੁਸੀਂ ਮਾਸਾਹਾਰੀ ਹੋ ਤਾਂ ਤੁਹਾਨੂੰ ਨਿਸ਼ਚਤ ਰੂਪ ਤੋਂ ਮੱਛੀ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਔਰਤਾਂ ਨੂੰ ਆਪਣੀ ਖੁਰਾਕ ਵਿੱਚ ਸੈਲਮਨ, ਸਾਰਡੀਨ ਤੇ ਮੈਕੇਰਲ ਮੱਛੀ ਜ਼ਰੂਰ ਖਾਣੀ ਚਾਹੀਦੀ ਹੈ। ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਇਸ ਨਾਲ ਤੁਹਾਡੀ ਚਮੜੀ, ਦਿਲ ਦੀਆਂ ਬਿਮਾਰੀਆਂ, ਸਟਰੋਕ, ਹਾਈਪਰਟੈਨਸ਼ਨ, ਡਿਪਰੈਸ਼ਨ, ਜੋੜਾਂ ਦੇ ਦਰਦ ਤੇ ਜਲੂਣ ਨਾਲ ਜੁੜੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ।

ਆਂਵਲਾ
ਆਂਵਲਾ ਔਰਤਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਆਂਵਲੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ ਰੋਜ਼ਾਨਾ ਆਂਵਲਾ ਖਾਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਆਂਵਲੇ ਵਿੱਚ ਵਿਟਾਮਿਨ ਸੀ ਤੋਂ ਇਲਾਵਾ ਪੋਟਾਸ਼ੀਅਮ, ਕਾਰਬੋਹਾਈਡ੍ਰੇਟ, ਵਿਟਾਮਿਨ ਏ, ਬੀ, ਫਾਈਬਰ, ਪ੍ਰੋਟੀਨ, ਆਇਰਨ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
/why-do-beans-cause-gas-1942947-primary-recirc-119319612460424d9d7b58941ea26d1c.jpg)
ਪਾਲਕ
ਹਰੀਆਂ ਸਬਜ਼ੀਆਂ ਵਿੱਚ ਸਾਰੇ ਜ਼ਰੂਰੀ ਵਿਟਾਮਿਨ ਪਾਏ ਜਾਂਦੇ ਹਨ। ਪਾਲਕ ਔਰਤਾਂ ਲਈ ਇੱਕ ਚੰਗਾ ਸਰੋਤ ਹੈ। ਪਾਲਕ ਵਿੱਚ ਤੁਹਾਨੂੰ ਪ੍ਰੋਟੀਨ, ਆਇਰਨ, ਵਿਟਾਮਿਨ ਬੀ, ਕੈਲਸ਼ੀਅਮ ਅਤੇ ਬਹੁਤ ਸਾਰੇ ਮਹੱਤਵਪੂਰਨ ਖਣਿਜ ਪਦਾਰਥ ਮਿਲਦੇ ਹਨ।
ਟਮਾਟਰ
ਟਮਾਟਰ ਵਿੱਚ ਲਾਈਕੋਪੀਨ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ ਜਿਸ ਨੂੰ ਪਾਵਰ ਹਾਊਸ ਕਿਹਾ ਜਾਂਦਾ ਹੈ। ਖੋਜ ਮੁਤਾਬਕ ਲਾਈਕੋਪੀਨ ਛਾਤੀ ਦੇ ਕੈਂਸਰ ਤੋਂ ਬਚਾਉਣ ਦਾ ਕੰਮ ਕਰਦੀ ਹੈ। ਇਸ ਵਿੱਚ ਮਜ਼ਬੂਤ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।

ਦਹੀਂ
ਬਹੁਤ ਸਾਰੀਆਂ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਦਹੀਂ ਖਾਣ ਨਾਲ ਛਾਤੀ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਦਹੀਂ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਬੀਨਜ਼
ਬੀਨਜ਼ ਪ੍ਰੋਟੀਨ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਬੀਨਜ਼ ਵਿੱਚ ਚਰਬੀ ਬਹੁਤ ਘੱਟ ਹੁੰਦੀ ਹੈ। ਬੀਨਜ਼ ਖਾਣ ਨਾਲ ਦਿਲ ਦੀ ਬਿਮਾਰੀ ਤੇ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ ਜੋ ਕਿ ਔਰਤਾਂ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਹੈ।
ਐਵੋਕਾਡੋ
ਐਵੋਕਾਡੋ ਬਹੁਤ ਹੀ ਪੌਸ਼ਟਿਕ ਫਲ ਹੈ, ਐਵੋਕਾਡੋ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ, ਵਿਟਾਮਿਨ, ਖਣਿਜ ਤੇ ਸਿਹਤਮੰਦ ਚਰਬੀ ਪਾਈ ਜਾਂਦੀ ਹੈ। ਔਰਤਾਂ ਲਈ ਐਵੋਕਾਡੋ ਬਹੁਤ ਲਾਭਦਾਇਕ ਹੈ। ਐਵੋਕਾਡੋਜ਼ ਵਿੱਚ ਮੋਨੋਸੈਚੁਰੇਟਿਡ ਫੈਟਸ ਹੁੰਦੇ ਹਨ। ਇਸ ਨਾਲ ਸਰੀਰ ਵਿੱਚ ਜਲਣ ਵੀ ਘੱਟ ਹੁੰਦੀ ਹੈ।
ਸੋਇਆਬੀਨ
ਔਰਤਾਂ ਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਲੈਣਾ ਚਾਹੀਦਾ ਹੈ। ਸੋਇਆ ਤੋਂ ਬਣੇ ਉਤਪਾਦ ਜਿਵੇਂ ਸੋਇਆ ਮਿਲਕ, ਟੋਫੂ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਬੇਰੀਜ਼
ਬੇਰੀਜ਼ ਵਿੱਚ ਕੈਂਸਰ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਜਦੋਂ ਇਸ ਦਾ ਸੀਜ਼ਨ ਹੁੰਦਾ ਹੈ ਤਾਂ ਸਟ੍ਰਾਬੇਰੀ, ਰਸਬੇਰੀ, ਬਲੂਬੇਰੀ ਅਤੇ ਕ੍ਰੈਨਬੇਰੀ ਖਾਓ। ਬਹੁਤ ਸਾਰੀਆਂ ਖੋਜਾਂ ਵਿੱਚ ਕਿਹਾ ਗਿਆ ਹੈ ਕਿ ਇਹ ਔਰਤਾਂ ਨੂੰ ਛਾਤੀ ਤੇ ਕੋਲਨ ਕੈਂਸਰ ਤੋਂ ਬਚਾਉਂਦੇ ਹਨ।
