ਇਹਨੂੰ ਕਹਿੰਦੇ ਨੇ ਅਣਖ ਨਾਲ ਜੀਣਾ, ਕਿਸਾਨਾਂ ਦੇ ਹੱਕ ਲਈ 1 ਲੱਖ ਤੇ ਸੋਨੇ ਦੇ ਤਗ਼ਮੇ ਨੂੰ ਮਾਰੀ ਠੋਕਰ

ਦਿੱਲੀ ‘ਚ ਖੇਤੀ ਕਾਨੂੰਨਾਂ ਖਿਲਾਫ਼ ਡੱਟੇ ਕਿਸਾਨਾਂ ਦਾ ਹਰ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਈ ਵੱਡੀਆਂ ਹਸਤੀਆਂ ਆਪਣੇ ਐਵਾਰਡ ਵਾਪਿਸ ਕਰ ਰਹੀਆ ਹਨ। ਉੱਥੇ ਹੀ ਹੁਣ ਲੁੀਧਆਣਾ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਭੂਮੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਵੀ ਕਿਸਾਨਾਂ ਦੇ ਹੱਕ ‘ਚ ਨਿੱਤਰੇ ਹਨ।

ਉਹਨਾਂ ਨੇ ਭਾਰਤ ਸਰਕਾਰ ਦੇ ਰਸਾਇਣਾਂ ਅਤੇ ਖਾਦ ਦੇ ਮੰਤਰੀ ਤੋਂ ਖੇਤੀ ਖੋਜ ਲਈ 1 ਲੱਖ ਰੁਪਏ ਦਾ ਸਨਮਾਨ ਅਤੇ ਸੋਨੇ ਦਾ ਤਮਗਾ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਹਨਾਂ ਦਾ ਨਾਮ ਸਟੇਜ ਤੋਂ ਅਨਾਊਸ ਹੁੰਦਾ ਹੈ ਤਾਂ ਉਹ ਸਟੇਜ ‘ਤੇ ਜਾਂਦੇ ਜ਼ਰੂਰ ਨੇ ਪਰ ਭਾਰਤ ਸਰਕਾਰ ਦਾ ਪੁਰਸਕਾਰ ਲੈਣ ਤੋਂ ਮਨਾਂ ਕਰ ਦਿੰਦੇ ਹਨ।
ਉਹਨਾਂ ਅੰਗ੍ਰੇਜ਼ੀ ‘ਚ ਕੀਤੀ ਗੱਲਬਾਤ ਦੌਰਾਨ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਅਜਿਹੇ ਵਿੱਚ ਜੇ ਉਹ ਭਾਰਤ ਸਰਕਾਰ ਵੱਲੋਂ ਦਿੱਤਾ ਪੁਰਸਕਾਰ ਲੈਂਦੇ ਨੇ ਤਾਂ ਉਹ ਦੋਸ਼ੀ ਹੋਣਗੇ।
ਦੱਸ ਦੇਈਏ ਕਿ ਲੰਬੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਆਰ ਪਾਰ ਦੀ ਲੜਾਈ ਲੜ ਰਹੇ ਹਨ। ਉਹਨਾਂ ਵੱਲੋਂ ਦਿੱਲੀ ਦੇ ਬਾਰਡਰ ਸੀਲ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਹਾਲਾਂਕਿ ਕਿਸਾਨਾਂ ਦੀ ਕੇਂਦਰ ਨਾਲ ਕਰੀਬ 5 ਵਾਰ ਮੀਟਿੰਗ ਵੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਸਕਿਆ ਜਿਸ ਦੇ ਮੱਦੇਨਜ਼ਰ ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਕੇਂਦਰ ਸਰਕਾਰ ਨੂੰ ਆਪਣੇ ਐਵਾਰਡ ਵਾਪਿਸ ਕਰ ਕੇ ਕਿਸਾਨਾਂ ਦਾ ਸਾਥ ਦੇ ਰਹੀਆਂ ਹਨ।
