ਇਹਨਾਂ ਸੂਬਿਆਂ ’ਚ 4 ਦਿਨ ਭਾਰੀ ਬਾਰਿਸ਼ ਦੀ ਚੇਤਾਵਨੀ!

ਪੰਜਾਬ ਸਮੇਤ ਹੋਰ ਕਈ ਸੂਬਿਆਂ ਦਾ ਮੌਸਮ ਵਿਗੜ ਸਕਦਾ ਹੈ। ਇੱਕ ਬਹੁਤ ਹੀ ਸਰਗਰਮ ਪੱਛਮੀ ਗੜਬੜੀ ਇਸ ਸਮੇਂ ਉੱਤਰ ਭਾਰਤ ਦੇ ਪਹਾੜਾਂ ਵੱਲ ਵਧ ਰਹੀ ਹੈ। ਇਸ ਨਾਲ 21 ਤੋਂ 24 ਮਾਰਚ ਤਕ ਪਹਾੜੀ ਸੂਬਿਆਂ ਵਿੱਚ ਮੀਂਹ ਅਤੇ ਬਰਫ਼ ਪਵੇਗੀ। 22 ਮਾਰਚ ਤਕ ਵਰਖਾ ਅਤੇ ਬਰਫ਼ ਹਿਮਾਚਲ ਪ੍ਰਦੇਸ਼ ਤਕ ਹੀ ਸੀਮਤ ਰਹੇਗੀ।

ਮੌਸਮ ਵਿਭਾਗ ਮੁਤਾਬਕ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ ਦੇ ਕੁੱਝ ਹਿੱਸਿਆਂ ਵਿੱਚ ਹਲਕੀ ਵਰਖਾ ਦੀ ਸੰਭਾਵਨਾ ਹੈ। ਪੰਜਾਬ, ਉੱਤਰੀ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਇਕ-ਦੋ ਸਥਾਨਾਂ ’ਤੇ ਮੌਸਮ ਵਿੱਚ ਬਦਲਾਅ ਆ ਸਕਦਾ ਹੈ।
23 ਅਤੇ 24 ਮਾਰਚ ਨੂੰ ਦਿੱਲੀ ਅਤੇ ਐਨਸੀਆਰ ਵਿੱਚ ਵੀ ਇਕ-ਦੋ ਸਥਾਨਾਂ ’ਤੇ ਗਰਜ ਨਾਲ ਹਲਕਾ ਮੀਂਹ ਪੈ ਸਕਦਾ ਹੈ। ਇਸ ਦੌਰਾਨ ਉੱਤਰੀ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਗੜੇ ਪੈ ਸਕਦੇ ਹਨ। ਉੱਥੇ ਹੀ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਾਮ ਤੋਂ ਹਲਕੇ ਬੱਦਲ਼ ਦੇਖੇ ਜਾ ਸਕਦੇ ਹਨ। 20 ਮਾਰਚ ਨੂੰ ਕਈ ਜ਼ਿਲ੍ਹਿਆਂ ਵਿੱਚ ਬਾਦਲ ਗਰਜਨ ਦੇ ਨਾਲ ਨਾਲ ਤੂਫ਼ਾਨ ਵੀ ਆ ਸਕਦਾ ਹੈ।
