News

ਇਹਨਾਂ ਸੂਬਿਆਂ ’ਚ ਖੁੱਲ੍ਹੇ ਸਕੂਲ, ਪੰਜਾਬ ’ਚ ਵੀ ਖੁੱਲ੍ਹਣਗੇ ਸਕੂਲ?

ਕੋਰੋਨਾ ਵਾਇਰਸ ਕਾਰਨ ਸਕੂਲ ਪਿਛਲੇ ਸਾਲ ਦੇ ਅੱਧ ਮਾਰਚ ਤੋਂ ਬੰਦ ਪਏ ਹਨ। ਦੇਸ਼ ਦੇ ਬਹੁਤ ਸਾਰੇ ਸਕੂਲਾਂ ਨੇ ਆਨਲਾਈਨ ਸਿੱਖਿਆ ਨੂੰ ਅਧਿਐਨ ਦੇ ਢੰਗ ਵਜੋਂ ਅਪਣਾਇਆ ਹੈ ਜਿਸ ਨਾਲ ਸਿੱਖਿਆ ਖੇਤਰ ਵਿੱਚ ਭਾਰੀ ਤਬਦੀਲੀ ਆਈ ਹੈ ਤੇ ਉਹ ਹਾਈਟੈਕ ਹੋ ਚੱਲੀ ਹੈ। ਇਸ ਆਨਲਾਈਨ ਸਿਸਟਮ ਦਾ ਕਿੰਨਾ ਫ਼ਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਇਸ ਦੇ ਵਿਸ਼ਲੇਸ਼ਨ ਤੇ ਨਤੀਜੇ ਥੋੜੇ ਸਮੇਂ ਬਾਅਦ ਆਉਣਗੇ।

COVID-19: Punjab to promote students of classes 5, 8, and 10 without exams-  The New Indian Express

ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਹੈ ਪਰ ਸਰਕਾਰ ਨੇ ਅਜੇ ਬੱਚਿਆਂ ਲਈ ਸਕੂਲ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਉਂਝ ਪੰਜਾਬ ਵਿੱਚ ਸਕੂਲ ਖੁੱਲ੍ਹ ਗਏ ਹਨ ਪਰ ਸਿਰਫ ਅਧਿਆਪਕ ਹੀ ਸਕੂਲ ਆ ਰਹੇ ਹਨ। ਬੱਚਿਆਂ ਦੀਆਂ ਕਲਾਸਾਂ ਔਨਲਾਈਨ ਜਾਰੀ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ 1 ਜੁਲਾਈ ਤੋਂ ਮੁੜ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ।

ਹਾਲਾਂਕਿ, ਵਿਦਿਆਰਥੀਆਂ ਨੂੰ ਫਿਲਹਾਲ ਸਕੂਲ ਨਹੀਂ ਆਉਣ ਦਿੱਤਾ ਜਾਵੇਗਾ। ਫਿਲਹਾਲ ਸਕੂਲ ਸਿਰਫ ਪ੍ਰਸ਼ਾਸਕੀ ਕੰਮਾਂ ਲਈ ਖੁੱਲ੍ਹਣਗੇ। ਸਕੂਲ ਪ੍ਰਬੰਧਨ ਲੋੜ ਅਨੁਸਾਰ ਆਪਣੇ ਅਧਿਆਪਕਾਂ ਤੇ ਸਟਾਫ ਨੂੰ ਅਕਾਦਮਿਕ ਤੇ ਗੈਰ-ਵਿਦਿਅਕ ਕੰਮਾਂ ਲਈ ਬੁਲਾ ਸਕਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਔਨਲਾਈਨ ਸਿੱਖਿਆ ਈ-ਪਾਠਸ਼ਾਲਾ ਰਾਹੀਂ ਜਾਰੀ ਰਹੇਗੀ। ਸਰਕਾਰ ਨੇ ਸਕੂਲਾਂ ਵਿੱਚ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।

punjab school reopening news: Punjab to reopen schools for students of  classes 5 to 12 from January 7 - The Economic Times

ਉੱਤਰਾਖੰਡ ਵਿੱਚ ਕੋਰੋਨਾ ਕੇਸ ਘਟਣ ਤੋਂ ਬਾਅਦ ਸਰਕਾਰ ਨੇ 1 ਜੁਲਾਈ ਤੋਂ ਸਾਰੇ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 30 ਜੂਨ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਬਿਹਾਰ ਦੇ ਸਿੱਖਿਆ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਕਿਹਾ ਕਿ 6 ਜੁਲਾਈ ਤੋਂ ਰਾਜ ਦੇ ਵਿਦਿਅਕ ਅਦਾਰੇ ਪੜਾਅਵਾਰ ਖੁੱਲ੍ਹਣਗੇ। ਇਸ ਦੇ ਪਹਿਲੇ ਪੜਾਅ ਵਿੱਚ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਆਫਲਾਈਨ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ 9ਵੀਂ ਤੋਂ 2ਵੀਂ ਤੱਕ ਦੀਆਂ ਜਮਾਤਾਂ ਤੱਕ ਸਕੂਲ ਖੁੱਲ੍ਹਣਗੇ।

ਤੀਜੇ ਪੜਾਅ ਵਿੱਚ 1 ਤੋਂ 8 ਦੇ ਸਕੂਲ ਖੋਲ੍ਹੇ ਜਾਣਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 1 ਜੁਲਾਈ ਤੋਂ ਰਾਜ ਵਿੱਚ ਸਕੂਲ ਦੁਬਾਰਾ ਨਹੀਂ ਖੁੱਲ੍ਹਣਗੇ। ਪੜ੍ਹਾਈ ਆਨਲਾਈਨ ਮੋਡ ਦੁਆਰਾ ਜਾਰੀ ਰਹੇਗੀ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਕੂਲ ਤਿੰਨ ਪੜਾਅ ਦੀ ਕਾਰਜ ਯੋਜਨਾ ਵਿੱਚ ਦੁਬਾਰਾ ਖੁੱਲ੍ਹਣਗੇ। ਪਹਿਲੇ ਪੜਾਅ ਵਿੱਚ ਅਧਿਆਪਕ ਅਤੇ ਵਿਦਿਆਰਥੀ (ਮਾਪਿਆਂ ਦੇ ਨਾਲ ਜੇ ਲੋੜ ਹੋਏ ਤਾਂ ਆਨਲਾਈਨ ਜੁੜਨਗੇ। ਦੂਜਾ ਪੜਾਅ 5 ਜੁਲਾਈ 2021 ਤੋਂ ਸ਼ੁਰੂ ਹੋਵੇਗਾ। ਤੀਜਾ ਪੜਾਅ ਅਗਸਤ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਜਮਾਤ ਰੂਮ ਅਧਾਰਤ ਗਤੀਵਿਧੀਆਂ ਅਤੇ ਨਰਸਰੀ ਤੋਂ ਅੱਠਵੀਂ ਜਮਾਤ ਦੀਆਂ ਵਰਕ ਸ਼ੀਟਾਂ ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।

Click to comment

Leave a Reply

Your email address will not be published.

Most Popular

To Top