News

ਇਹਨਾਂ ਲੋਕਾਂ ਨੂੰ ਨਹੀਂ ਮਿਲੇਗੀ ਕੋਰੋਨਾ ਵੈਕਸੀਨ, ਜਾਣੋ ਕੀ ਹੈ ਕਾਰਨ

ਕੇਂਦਰ ਨੇ ਕੋਰੋਨਾ ਟੀਕਾਕਰਨ ਲਈ ਰਾਜਾਂ ਨੂੰ ਕੁਝ ਦਿਸ਼ਾ-ਨਿਰਦੇਸ਼ (Guidelines Issued) ਜਾਰੀ ਕੀਤੇ ਹਨ। ਕੱਲ੍ਹ ਦੇਸ਼ ਭਰ ਦੇ 3,006 ਕੇਂਦਰਾਂ ਉੱਤੇ 3 ਲੱਖ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਆਸ ਹੈ। ਦੇਸ਼ ਦੇ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ (covishield) ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ (Covaxin) ਨੂੰ ਮਨਜ਼ੂਰੀ ਦਿੱਤੀ ਹੈ।

ਲੋਕਾਂ ਨੂੰ ਦੋਵੇਂ ਹੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਣਗੀਆਂ ਤੇ ਇਹ 28 ਦਿਨਾਂ ਦੇ ਵਕਫ਼ੇ ਨਾਲ ਲਾਈਆਂ ਜਾਣਗੀਆਂ। ਕੋਵਿਡ ਲੱਛਣਾਂ ਵਾਲੇ ਜਿਹੜੇ ਰੋਗੀਆਂ ਨੂੰ ਪਲਾਜ਼ਮਾ ਥੈਰਾਪੀ ਦਿੱਤੀ ਗਈ ਹੈ ਤੇ ਜਿਹੜੇ ਕਿਸੇ ਹੋਰ ਕਾਰਨਾਂ ਕਰਕੇ ਹਸਪਤਾਲ ’ਚ ਦਾਖ਼ਲ ਹਨ, ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਚਾਰ ਤੋਂ ਅੱਠ ਹਫ਼ਤਿਆਂ ਤੱਕ ਟੀਕਾਕਰਨ ਨਹੀਂ ਕੀਤਾ ਜਾਵੇਗਾ।

ਕੇਂਦਰ ਮੁਤਾਬਕ ਟੀਕਾਕਰਨ ਦੀ ਪ੍ਰਵਾਨਗੀ ਸਿਰਫ਼ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ। ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਟੀਕਾ ਨਹੀਂ ਲਵਾਉਣਾ ਚਾਹੀਦਾ। ਵੈਕਸੀਨ ਦੀ ਦੂਜੀ ਖ਼ੁਰਾਕ ਵੀ ਉਸੇ ਟੀਕੇ ਦੀ ਹੋਣੀ ਚਾਹੀਦੀ ਹੈ, ਜਿਸ ਨੂੰ ਪਹਿਲੀ ਖ਼ੁਰਾਕ ਦੇ ਤੌਰ ’ਤੇ ਦਿੱਤਾ ਗਿਆ ਸੀ।

ਵੈਕਸੀਨ ਨਾਲ ਸਬੰਧਤ ਪ੍ਰਸ਼ਨਾਂ ਦੇ ਜਵਾਬ ਲਈ 24 x 7 ਹਾਟਲਾਈਨ- 1075 ਵੀ ਸਥਾਪਤ ਕੀਤੀ ਗਈ ਹੈ। ਜਿਉਂ–ਜਿਉਂ ਟੀਕਾਕਰਣ ਦਾ ਪ੍ਰੋਗਰਾਮ ਅੱਗੇ ਵਧੇਗਾ, ਤਿਉਂ-ਤਿਉਂ ਟੀਕੇ ਲੱਗਣ ਦੀਆਂ ਥਾਵਾਂ ਦੀ ਗਿਣਤੀ 5,000 ਤੇ ਫਿਰ ਉਸ ਤੋਂ ਵੀ ਜ਼ਿਆਦਾ ਹੁੰਦੀ ਜਾਵੇਗੀ।

ਸਿਹਤ ਮੰਤਰਾਲੇ ਵੱਲੋਂ ਟੀਕਾਕਰਣ ਲਈ ਵਿਕਸਤ ਕੀਤੀ ਇੱਕ ਆਨਲਾਈਨ ਡਿਜੀਟਲ ਪਲੇਟਫ਼ਾਰਮ ਕੋਵਿਡ ਦੀ ਵਰਤੋਂ ਕੀਤੀ ਜਾਵੇਗੀ; ਜੋ ਵੈਕਸੀਨ ਸਟਾਕ ਦੀ ਤਾਜ਼ਾ ਜਾਣਕਾਰੀ, ਸਟੋਰੇਜ ਤਾਪਮਾਨ ਤੇ ਟੀਕਾ ਲਵਾਉਣ ਵਾਲਿਆਂ ਦੀ ਟ੍ਰੈਕਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ।

Click to comment

Leave a Reply

Your email address will not be published. Required fields are marked *

Most Popular

To Top