Uncategorized

ਇਹਨਾਂ ਦੇਸੀ ਨੁਸਖਿਆਂ ਨਾਲ ਵਧਾਓ ਅੱਖਾਂ ਦੀ ਰੋਸ਼ਨੀ

ਜੇ ਤੁਸੀਂ ਅੱਖਾਂ ਦੀ ਘੱਟ ਰਹੀ ਰੌਸ਼ਨੀ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੁਝ ਦੇਸੀ ਨੁਸਖ਼ੇ ਅਪਣਾ ਕੇ ਤੁਹਾਡੀ ਨਜ਼ਰ ਠੀਕ ਹੋ ਸਕਦੀ ਹੈ। ਨਜ਼ਰ ਕਮਜ਼ੋਰ ਹੋਣ ਦਾ ਕਾਰਨ ਸਰੀਰ ਵਿੱਚ ਕਈ ਵਿਟਾਮਿਨਾਂ ਦੀ ਘਾਟ ਹੋ ਸਕਦਾ ਹੈ।

Avla Ginger Lemon Sarbat (1 Ltr) – Abhyankar Sweets

ਅੱਖਾਂ ਲਈ ਸਭ ਤੋਂ ਅਸਾਨ ਨੁਸਖਾ ਹੈ,ਬਾਦਾਮ ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਲੈ ਕੇ ਪੀਸ ਲਓ, ਇਸ ਤਰਾਂ ਤਿਆਰ ਕੀਤੇ ਪਾਉਡਰ ਦਾ 10 ਗ੍ਰਾਮ ਹਿੱਸਾ 250 ਮਿਲੀ ਦੁੱਧ ਨਾਲ ਹਰ ਰੋਜ ਰਾਤ ਨੂੰ ਸੌਂਣ ਵੇਲੇ ਲਓ, 40 ਦਿਨ ਲਗਾਤਾਰ ਇਸ ਦੀ ਵਰਤੋ ਕਰਨ ‘ਤੇ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ।

Is honey good for you? | BBC Good Food

ਧਿਆਨ ਰੱਖੋ ਕਿ ਇਸ ਨੂੰ ਲੈਣ ਤੋਂ 2 ਘੰਟੇ ਬਾਅਦ ਤੱਕ ਪਾਣੀ ਨਾਂ ਪੀਓ। ਤੁਹਾਡੀਆਂ ਅੱਖਾਂ ਲਈ ਆਂਵਲਾ ਕਾਫੀ ਲਾਭਦਾਇਕ ਹੈ, ਇਸ ‘ਚ ਵਿਟਾਮੀਨ C ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਅੱਖਾਂ ਲਈ ਜਰੂਰੀ ਹੈ। ਆਂਵਲੇ ਨੂੰ ਪਾਊਡਰ, ਕੈਪਸੂਲ, ਜੈਮ ਜਾਂ ਜੂਸ ਦੇ ਰੂਪ ‘ਚ ਲਿਆ ਜਾ ਸਕਦਾ ਹੈ।  

ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸਭ ਤੋਂ ਆਸਾਨ ਤਰੀਕਾ ਹੈ ਰੋਜ਼ ਸਵੇਰੇ ਹਰੀ ਘਾਹ ‘ਤੇ ਨੰਗੇ ਪੈਰੀ ਤੁਰਨਾ।

ਰੋਜ਼ ਸਵੇਰੇ ਸ਼ਹਿਦ ਦੇ ਨਾਲ ਤਾਜ਼ਾ ਆਂਵਲੇ ਦਾ ਰਸ ਪੀਣ ਨਾਲ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਪਾਣੀ ਨਾਲ ਇਕ ਚਮਚ ਆਂਵਲਾ ਪਾਊਡਰ ਖਾਣ ਨਾਲ ਫਾਇਦਾ ਮਿਲਦਾ ਹੈ।

ਗਾਜਰ ਤੁਹਾਡੀ ਨਜ਼ਰ ਲਈ ਕਾਫੀ ਫਾਇਦੇਮੰਦ ਹੈ, ਗਾਜਰ ‘ਚ ਫਾਸਫੋਰਸ, ਵਿਟਾਮਿਨ A, ਵਿਟਾਮਿਨ C ਅਤੇ ਆਇਰਨ ਕਾਫੀ ਮਾਤਰਾ ਚ ਹੁੰਦੀ ਹੈ, ਇਸ ਲਈ ਕੱਚੀ ਗਾਜਰ ਦਾ ਸਲਾਦ ਜਾਂ ਗਾਜਰ ਜੂਸ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਸਹਾਈ ਹੈ।

ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।

Click to comment

Leave a Reply

Your email address will not be published.

Most Popular

To Top