ਇਹਨਾਂ ਤਰੀਕਿਆਂ ਨਾਲ ਮੋਕਿਆਂ ਤੋਂ ਪਾਓ ਛੁਟਕਾਰਾ

ਕੁੱਝ ਲੋਕ ਮੋਕਿਆਂ ਤੋਂ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇਹਨਾਂ ਨੂੰ ਹਟਾਉਣ ਲਈ ਉਹ ਬਹੁਤ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ ਫਿਰ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੁਝ ਘਰੇਲੂ ਨੁਸਖਿਆਂ ਨਾਲ ਇਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਦੇ ਦੋ ਚਮਚ ਅਤੇ ਇੱਕ ਚਮਚ ਪਾਣੀ ਮਿਲਾਓ ਅਤੇ ਰੂੰ ਨਾਲ ਇਸ ਨੂੰ ਮੋਕੇ ਤੇ ਲਾਓ। ਇਸ ਤੇ ਬੈਂਡੇਜ ਲਾ ਕੇ ਅੱਧੇ ਘੰਟੇ ਬਾਅਦ ਇਸ ਨੂੰ ਉਤਾਰ ਦਿਓ।

ਬੇਕਿੰਗ ਸੋਢੇ ਨੂੰ ਸਿਰਕੇ ‘ਚ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਮੋਕਿਆਂ ‘ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਧੋ ਲਓ। ਇਸ ਦੀ ਵਰਤੋਂ ਦਿਨ ‘ਚ 2 ਵਾਰ ਜ਼ਰੂਰ ਕਰੋ।
ਲਸਣ ਦੀਆਂ ਕਲੀਆਂ ਦਾ ਪੇਸਟ ਰਾਤ ਨੂੰ ਸੌਣ ਤੋਂ ਪਹਿਲਾਂ ਮੋਕੇ ਤੇ ਲਾ ਕੇ ਬੈਂਡੇਜ ਲਾ ਦਿਓ ਅਤੇ ਸਵੇਰ ਨੂੰ ਬੈਂਡੇਜ ਉਤਾਰ ਦਿਓ।

ਗਰਮ ਪਾਣੀ ‘ਚ ਫਟਕੜੀ ਮਿਲਾ ਕੇ ਮੋਕਿਆਂ ‘ਤੇ ਲਗਾਓ। ਇਹ ਦਿਨ ‘ਚ 2-3 ਵਾਰ ਜ਼ਰੂਰ ਕਰੋ। ਇਸ ਨਾਲ ਮੋਕੇ ਜੜ੍ਹ ਤੋਂ ਖ਼ਤਮ ਹੋ ਜਾਣਗੇ।
ਕਵਾਰ ਦਾ ਰਸ ਵੀ ਮੋਕਿਆਂ ਨੂੰ ਖ਼ਤਮ ਕਰਨ ‘ਚ ਮਦਦ ਕਰਦਾ ਹੈ।
ਰਾਤ ਨੂੰ ਸ਼ਹਿਦ ਨੂੰ ਮੋਕੇ ‘ਤੇ ਲੱਗਾ ਕੇ ਸੌ ਜਾਓ ਅਤੇ ਸਵੇਰੇ ਉੱਠ ਕੇ ਮੂੰਹ ਧੋ ਲਓ। ਇਸ ਨਾਲ ਮੋਕਾ ਝੜ ਜਾਵੇਗਾ।
ਰੋਜ਼ ਕੇਲੇ ਦੇ ਛਿਲਕੇ ਨੂੰ ਮੋਕੇ ਦੇ ਅੰਦਰੂਨੀ ਭਾਗ ‘ਤੇ ਰਗੜੋ। ਕੁੱਝ ਦਿਨਾਂ ਬਾਅਦ ਇਹ ਜੜ੍ਹ ਤੋਂ ਖ਼ਤਮ ਹੋ ਜਾਵੇਗਾ।
ਪਿਆਜ਼ ਦਾ ਰਸ ਕੱਢ ਕੇ ਮੋਕੇ ‘ਤੇ ਲਗਾਓ।
ਫੁੱਲ-ਗੋਭੀ ਅਤੇ ਹਰਾ ਧਨੀਆ
ਦੋ ਜਾਂ ਤਿੰਨ ਵਾਰ ਇਸ ਦੇ ਰਸ ਨੂੰ ਲਗਾਉਣ ਨਾਲ ਮੋਕੇ ਘੱਟ ਜਾਂਦੇ ਹਨ।
