Uncategorized

ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਗਾਇਬ ਹੋ ਜਾਣਗੇ ਚਿਹਰੇ ਦੇ ਦਾਗ਼- ਧੱਬੇ!

ਹਰ ਕੋਈ ਅਪਣੀ ਚਮੜੀ ਦੀ ਦੇਖਭਾਲ ਲਈ ਕੁੱਝ ਸਕਿਨ ਕੇਅਰ ਪ੍ਰੋਡਕਟ ਦਾ ਇਸਤੇਮਾਲ ਕਰਦਾ ਹੈ ਪਰ ਫਿਰ ਵੀ ਸਕਿਨ ਤੇ ਦਾਗ਼, ਧੱਬੇ, ਝੁਰੜੀਆਂ ਆ ਹੀ ਜਾਂਦੀਆਂ ਹਨ। ਅਜਿਹੇ ਵਿੱਚ ਕੀ ਕਰੀਏ? ਤੁਸੀਂ ਮਹਿੰਗੇ ਪ੍ਰੋਡਕਟਸ ਖਰੀਦਦੇ ਤਾਂ ਹੋ ਪਰ ਉਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ।

ਕੁੱਝ ਅਜਿਹੇ ਘਰੇਲੂ ਨੁਸਖ਼ੇ ਹਨ ਜਿਹਨਾਂ ਨੂੰ ਅਪਣਾ ਕੇ ਤੁਸੀਂ ਅਪਣੀ ਸਕਿਨ ਤੋਂ ਦਾਗ਼, ਧੱਬੇ ਗਾਇਬ ਹੋ ਜਾਣਗੇ। ਉਮਰ ਵਧਣ ਦੇ ਨਾਲ ਹੀ ਤੁਹਾਡੀ ਸਕਿਨ ਵੀ ਢਲਣ ਲਗਦੀ ਹੈ। ਚਮੜੀ ਡਲ, ਬੇਜਾਨ ਦਿਖਦੀ ਹੈ। ਚਮੜੀ ਝੁਰੜੀਆਂ ਅਤੇ ਲਕੀਰਾਂ ਨਾਲ ਭਰ ਜਾਂਦੀ ਹੈ ਜੋ ਕਿ ਦੇਖਣ ਵਿੱਚ ਕਾਫ਼ੀ ਖਰਾਬ ਲਗਦੀ ਹੈ। ਇਸ ਦੇ ਲਈ ਐਂਟੀ ਐਜਿੰਗ ਫੂਡਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਕਿਨ ਤੋਂ ਰਿੰਕਲਸ, ਸਾਇੰਸ ਆਫ ਐਜਿੰਗ ਦੀ ਸਮੱਸਿਆ ਨੂੰ ਦੂਰ ਰੱਖਦੇ ਹਨ।

ਮੇਥੀ

ਸਰਦੀਆਂ ਵਿੱਚ ਮੇਥੀ ਆਮ ਹੁੰਦੀ ਹੈ। ਚਿਹਰੇ ਦੀ ਚਮੜੀ ਦੀ ਨੂੰ ਹੋਰ ਨਿਖਾਰਨ ਲਈ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਮੇਥੀ ਵਿੱਚ ਖਣਿਜ, ਪੋਸ਼ਕ ਤੱਤ, ਐਂਟੀ ਆਕਸੀਡੇਂਟਸ ਕਾਫ਼ੀ ਹੁੰਦੇ ਹਨ ਜੋ ਕਿ ਚਮੜੀ ਦੀਆਂ ਮਰੀਆਂ ਹੋਈਆਂ ਕੋਸ਼ਿਕਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਹ ਘਟ ਉਮਰ ਵਿੱਚ ਸਕਿਨ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਤੁਹਾਨੂੰ ਬਚਾਈ ਰੱਖਦਾ ਹੈ। ਇਸ ਦੇ ਨਾਲ ਚਿਹਰੇ ਦੀਆਂ ਝੁਰੜੀਆਂ ਵੀ ਦੂਰ ਹੁੰਦੀਆਂ ਹਨ।

ਅੰਡੇ

ਚਮੜੀ ਅਤੇ ਵਾਲਾਂ ਨੂੰ ਮਜ਼ਬੂਤ ਰੱਖਣਾ ਹੈ ਤਾਂ ਇਕ ਅੰਡਾ ਹਰ ਦਿਨ ਨਾਸ਼ਤੇ ਵਿੱਚ ਖਾਓ। ਕੋਸ਼ਿਕਾਵਾਂ ਪ੍ਰੋਟੀਨ ਨਾਲ ਬਣਦੀਆਂ ਹਨ ਅਤੇ ਅੰਡੇ ਵਿੱਚ ਪ੍ਰੋਟੀਨ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ।

ਏਵੋਕਾਡੋ

ਚਮੜੀ ਨੂੰ ਸੁੰਦਰ ਰੱਖਣ ਲਈ ਵਿਟਾਮਿਨ ਅਤੇ ਖਣਿਜਾਂ ਦਾ ਸੇਵਨ ਕਰਨਾ ਚਾਹੀਦਾ ਹੈ। ਐਵੋਕਾਡੋ ਵਿੱਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸੁਪਰਫਰੂਡਸ ਚਮੜੀ ਨੂੰ ਮਜ਼ਬੂਤ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਇਸ ਵਿੱਚ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ ਜੋ ਕਿ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦਾ ਹੈ।

ਦਹੀਂ

ਘਰੇਲੂ ਨੁਸਖ਼ਿਆਂ ਵਿੱਚ ਦਹੀਂ ਦਾ ਇਸਤੇਮਾਲ ਆਮ ਹੀ ਕੀਤਾ ਜਾਂਦਾ ਹੈ। ਦਹੀਂ ਵਿੱਚ ਮੌਜੂਦ ਕੈਲਸ਼ੀਅਮ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਦਾਗ਼-ਧੱਬਿਆਂ, ਸਾਇੰਸ ਆਫ਼ ਏਜਿੰਗ, ਰਿੰਕਲਸ, ਮੁਹਾਸੇ ਆਦਿ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।

ਬਦਾਮ

ਬਦਾਮ ਨਾ ਸਿਰਫ ਯਾਦਦਾਸ਼ਤ ਲਈ ਫ਼ਾਇਦੇਮੰਦ ਹੁੰਦੇ ਹਨ ਬਲਕਿ ਇਹ ਤੁਹਾਡੀ ਚਮੜੀ ਨੂੰ ਵੀ ਸੁੰਦਰ ਬਣਾਉਣ ਵਿੱਚ ਮਦਦ ਕਰਦੇ ਹਨ। ਬਦਾਮ ਵਿੱਚ ਓਮੇਗਾ-3 ਫੈਟੀ ਐਸਿਡ ਦੇ ਨਾਲ ਹੀ ਵਿਟਾਮਿਨ ਈ ਵੀ ਹੁੰਦਾ ਹੈ ਜੋ ਕਿ ਚਮੜੀ ਵਿੱਚ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਬਦਾਮ ਖਾਣ ਨਾਲ ਵੀ ਚਿਹਰੇ ਤੇ ਗਲੋ ਆਉਂਦਾ ਹੈ।

Click to comment

Leave a Reply

Your email address will not be published.

Most Popular

To Top