Uncategorized

ਇਸ ਸੈਂਟਰ ‘ਚ ਵੜੇ ਹੋਏ ਸੀ ਮੁੰਡੇ ਕੁੜੀਆਂ, ਉਤੋਂ ਪੁਲਿਸ ਦਾ ਪੈ ਗਿਆ ਛਾਪਾ…

ਭਾਵੇਂਕਿ ਕਿ ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਲੋਕਾਂ ਦਾ ਲੱਕ ਤੋੜ ਰਿਹਾ ਹੈ ਇਸ ਦੇ ਬਾਵਜੂਦ ਵੀ ਕਈ ਲੋਕ ਆਪਣੀ ‘ਤੇ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕੇ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।

ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਰਣਜੀਤ ਐਵੇਨਿਊ ‘ਚ ਆਈਲੈਟਸ ਸੈਂਟਰ ‘ਤੇ ਪੁਲਿਸ ਨੇ ਉਸ ਸਮੇਂ ਛਾਪਾ ਮਾਰਿਆ ਜਦੋਂ ਕੋਰੋਨਾ ਕਰਕੇ ਇਹ ਸੈਂਟਰ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ। ਛਾਪੇ ਮਾਰੀ ਦੌਰਾਨ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਬਿਲਕੁੱਲ਼ ਖਿਆਲ ਨਹੀਂ ਰੱਖਿਆ ਜਾ ਰਿਹਾ ਸੀ।

ACTOR ਦੀਪ ਸਿੱਧੂ ਫੇਰ ਬੋਲਿਆ ਪੂਰੇ ਗੁੱਸੇ ਵਿੱਚ, “ਘੱਟ ਗਿਣਤੀਆਂ ਨੂੰ ਦਬਾਉਣ ’ਚ ਲੱਗੀ ਭਾਰਤ ਸਰਕਾਰ”

ਉਹਨਾਂ ਕਿਹਾ ਕਿ ਕਰੀਬ 50 ਵਿਦਿਆਰਥੀ ਆਈਲੈਟਸ ਸੈਂਟਰ ‘ਚ ਕੋਚਿੰਗ ਲੈ ਰਹੇ ਸੀ ਜਿੰਨਾਂ ਨੂੰ ਕੁੱਝ ਹਦਾਇਤਾਂ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਕਰੀਬ 12 ਕੋਚਿੰਗ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਸ਼ਾਈਨ ਆਈਲੈਸਟ ਸੈਂਟਰ ‘ਚ 50 ਤੋਂ ਜ਼ਿਆਦਾ ਬੱਚੇ ਇੱਕੋਂ ਜਗ੍ਹਾਂ ਕੋਚਿੰਗ ਲੈ ਰਹੇ ਸੀ।

ਉਹਨਾਂ ਦੱਸਿਆ ਕਿ ਆਈਲੈਟਸ ਸੈਂਟਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋਨਾ ਕਾਲ ਕਰਕੇ ਸਾਰੇ ਸਕੂਲ, ਕਾਲਜ ਕੋਚਿੰਗ ਸੈਂਟਰ ਅਜੇ ਵੀ ਸਰਕਾਰ ਵੱਲੋਂ ਬੰਦ ਕੀਤੇ ਹੋਏ ਹਨ। ਬੇਸ਼ੱਕ ਸਰਕਾਰਾਂ ਨੇ ਥੋੜੀ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਵਿਦਿਅਕ ਅਦਾਰੇ ਅਜੇ ਵੀ ਬੰਦ ਹੀ ਹਨ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਨਾਜਾਇਜ਼ ਤਰੀਕੇ ਨਾਲ ਚਲਾਏ ਜਾ ਰਹੇ ਕੋਚਿੰਗ ਸੈਂਟਰ ਦੇ ਮਾਲਕ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।

Click to comment

Leave a Reply

Your email address will not be published. Required fields are marked *

Most Popular

To Top