News

ਇਸ ਸਾਲ ਵੀ 13 ਅਪ੍ਰੈਲ ਨੂੰ ਨਹੀਂ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ਼

13 ਅਪ੍ਰੈਲ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਨੂੰ ਨਹੀਂ ਖੋਲ੍ਹਿਆ ਜਾਵੇਗਾ ਅਤੇ ਸੈਲਾਨੀਆਂ ਲਈ ਟਿਕਟ ਕਾਊਂਟਰ ਵੀ ਨਹੀਂ ਲਾਇਆ ਜਾਵੇਗਾ। ਇਸ ਸਬੰਧੀ ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ 95 ਫ਼ੀਸਦੀ ਬਾਗ਼ ਦਾ ਚੱਲ ਰਿਹਾ ਵਿਕਾਸ ਕਾਰਜ ਮੁਕੰਮਲ ਹੋ ਚੁੱਕਿਆ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਅਜੇ ਜਲ੍ਹਿਆਂਵਾਲਾ ਬਾਗ਼ ਨੂੰ ਖੋਲ੍ਹਿਆ ਨਹੀਂ ਜਾ ਸਕਦਾ।

Revisitng the tragedy - Jallianwala Bagh massacre: When 1,650 bullets  changed India forever | The Economic Times

ਮਲਿਕ ਨੇ ਕਿਹਾ ਕਿ ਕਾਂਗਰਸੀ ਟਰੱਸਟੀਆਂ ਨੇ ਸ਼ਹੀਦਾਂ ਦੀ ਧਰਤੀ ਜਲ੍ਹਿਆਂਵਾਲਾ ਬਾਗ਼ ਨੂੰ ਉਜਾੜ ਕੇ ਰੱਖ ਦਿੱਤਾ ਸੀ ਪਰ ਜਦੋਂ ਮੈਂ ਟਰੱਸਟੀ ਵਜੋਂ ਅਹੁਦਾ ਸੰਭਾਲਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਵ. ਅਰੁਣ ਜੇਤਲੀ ਅਤੇ ਕਈ ਹੋਰ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਜਲ੍ਹਿਆਂਵਾਲਾ ਬਾਗ਼ ਸਬੰਧੀ ਦਸਿਆ।

ਇਸ ਤੋਂ ਬਾਅਦ 100 ਕਰੋੜ ਦੇ ਪੈਕੇਜ ਨਾਲ ਜਲ੍ਹਿਆਂਵਾਲਾ ਬਾਗ਼ ਦਾ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲ੍ਹਿਆਂਵਾਲਾ ਬਾਗ਼ ਸ਼ਾਮ ਦੇ 5.00 ਵਜੇ ਬੰਦ ਹੋ ਜਾਂਦਾ ਹੈ, ਇਸ ਨੂੰ ਰਾਤ 9.00 ਵਜੇ ਤੱਕ ਖੋਲ੍ਹਿਆ ਜਾਵੇ। ਮਲਿਕ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਤੇ ਰਾਤ ਵੇਲੇ ਲਾਈਟ ਐਂਡ ਸਾਊਂਡ ਸ਼ੁਰੂ ਕੀਤਾ ਜਾਵੇਗਾ ਅਤੇ ਤਿੰਨ ਭਾਸ਼ਾਵਾਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਨਾਲ ਲਾਈਟ ਐਂਡ ਸ਼ੋਅ ਕੀਤਾ ਜਾਵੇਗਾ।

ਸ਼ਹੀਦੀ ਗਲੀ ਵਿੱਚ ਸ਼ਹੀਦਾਂ ਦੇ ਸਟੈਚੂ ਲਾਏ ਹਨ, ਬਹੁਤ ਵਧੀਆ ਗੈਲਰੀ ਬਣਾਈ ਹੈ, ਜਿਸ ਦੇ ਚਲਦਿਆਂ ਸ਼ਹੀਦਾਂ ਬਾਰੇ ਜਾਣਕਾਰੀ ਮਿਲੇਗੀ। ਦਸ ਦਈਏ ਕਿ 23 ਮਾਰਚ ਨੂੰ ਜਿਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਸ਼ਰਧਾਂਜਲੀ ਦਿੱਤੀ ਗਈ ਸੀ, ਉਥੇ ਹੀ ਅੰਮ੍ਰਿਤਸਰ ‘ਚ ਬੰਦ ਪਏ ਜਲ੍ਹਿਆਂਵਾਲਾ ਬਾਗ਼ ਕਾਰਨ ਲੋਕਾਂ ‘ਚ ਰੋਸ ਸੀ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਪਣੀ ਪਾਰਟੀ ਵਰਕਰਾਂ ਨਾਲ ਪਬਲਿਕ ਕੋਆਰਡੀਨੇਟ ਸੈੱਲ ਦੇ ਚੇਅਰਮੈਨ ਗੁਰਜੀਤ ਸੰਧੂ ਵੱਲੋਂ ਕੇਂਦਰ ਸਰਕਾਰ ਜੰਮ ਕੇ ਭੜਾਸ ਕੱਢੀ ਸੀ।

Click to comment

Leave a Reply

Your email address will not be published.

Most Popular

To Top