News

ਇਸ ਸਾਲ ਪਵੇਗੀ ਕੜਾਕੇ ਦੀ ਠੰਡ, 15 ਅਕਤੂਬਰ ਤੋਂ ਬਾਅਦ ਬਦਲੇਗਾ ਮੌਸਮ

ਮਾਨਸੂਨ ਦੀ ਵਿਦਾਈ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਸਰਦੀਆਂ ਵਿੱਚ ਕੜਾਕੇ ਦੀ ਠੰਡ ਪਵੇਗੀ ਅਤੇ ਸਰਦੀਆਂ ਦਾ ਮੌਸਮ ਲੰਬਾ ਵੀ ਹੋਵੇਗਾ। ਹਵਾ ਵਿੱਚ ਘਟਦੀ ਨਮੀ, ਸੁੱਕੀਆਂ ਤੇਜ਼ ਹਵਾਵਾਂ ਅਤੇ ਅਸਮਾਨ ਸਾਫ਼ ਹੋਣ ਕਾਰਨ ਠੰਡ ਵਧਣੀ ਸ਼ੁਰੂ ਹੋ ਗਈ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਅਕਤੂਬਰ ਤੋਂ ਦਿਨ ਦੇ ਤਾਪਮਾਨ ਵਿੱਚ ਵੀ ਕਮੀ ਆਉਣ ਲੱਗੇਗੀ ਜਿਸ ਤੋਂ ਬਾਅਦ ਸਰਦੀ ਦੀ ਸ਼ੁਰੂਆਤ ਹੋ ਜਾਵੇਗੀ। ਘੱਟ ਦਬਾਅ ਵਾਲੇ ਉੱਤਰੀ ਖੇਤਰਾਂ ਵਿੱਚ ਹੁਣ ਉੱਚ ਦਬਾਅ ਕਾਰਨ ਹਵਾਵਾਂ ਵਧੀਆਂ ਹਨ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨਾਲ ਜੁੜੀ ਵੱਡੀ ਖ਼ਬਰ, ਉਪ ਮੁੱਖ ਮੰਤਰੀ ਜਾਂ ਸੂਬਾ ਪ੍ਰਧਾਨ ਬਣਾਉਣ ਬਾਰੇ ਵਿਚਾਰ: ਸੂਤਰ

ਸਕਾਈਮੇਟ ਮੌਸਮ ਸੇਵਾ ਨਾਲ ਜੁੜੇ ਵਿਗਿਆਨੀਆਂ ਨੇ ਦੱਸਿਆ ਕਿ ਇਸ ਸਮੇਂ ‘ਲਾ ਨੀਨਾ’ ਦੀ ਸਥਿਤੀ ਬਣ ਰਹੀ ਹੈ ਜਿਸ ਕਾਰਨ ਸਰਦੀਆਂ ਦਾ ਮੌਸਮ ਲੰਬਾ ਹੋ ਸਕਦਾ ਹੈ, ਨਾਲ ਹੀ ਠੰਡ ਵੀ ਕੜਾਕੇ ਦੀ ਪੈ ਸਕਦੀ ਹੈ। ਇਸ ਨਾਲ ਮੌਨਸੂਨ ਦੀ ਬਾਰਿਸ਼ ਵੀ ਪੂਰੇ ਦੇਸ਼ ਵਿੱਚ ਆਮ ਤੋਂ ਜ਼ਿਆਦਾ ਹੋਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਹਿਬਲ ਕਲਾਂ ਗੋਲੀਕਾਂਡ ’ਚ ਸਾਬਕਾ ਡੀਜੀਪੀ ਸੈਣੀ ਨੇ ਦਿੱਤੀ ਸੀ ਗੋਲੀ ਚਲਾਉਣ ਦੀ ਹਿਦਾਇਤ

ਪਹਾੜੀ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਤੋਂ ਮਾਨਸੂਨ ਵਾਪਸ ਆ ਚੁੱਕਾ ਹੈ। ਪਿਛਲੇ ਸਾਲ ਦਿੱਲੀ ਅਤੇ ਆਸਪਾਸ ਦੇ ਮਾਨਸੂਨ ਦੀ ਵਾਪਸੀ 10 ਅਕਤੂਬਰ ਤੋਂ ਹੋਈ ਸੀ ਪਰ ਇਸ ਵਾਰ ਬਹੁਤ ਪਹਿਲਾਂ ਹੋ ਗਈ ਹੈ। ਇਸ ਲਈ ਠੰਡ ਦੇ ਮੌਸਮ ਦੀ ਸ਼ੁਰੂਆਤ ਵੀ ਪਹਿਲਾਂ ਹੋ ਸਕਦੀ ਹੈ।  

Click to comment

Leave a Reply

Your email address will not be published. Required fields are marked *

Most Popular

To Top