Business

ਇਸ ਵਾਰ ਵ੍ਹਾਈਟ ਗੋਲਡ ਤੋੜੇਗਾ 7 ਸਾਲਾਂ ਦਾ ਰਿਕਾਰਡ

ਸੱਤ ਸਾਲ ਬਾਅਦ ਫਿਰ ਕਪਾਹ ਦਾ ਝਾੜ ਚੰਗਾ ਹੋਣ ਦੀ ਸੰਭਾਵਨਾ ਹੈ। ਨਵੇਂ ਕਪਾਹ ਸੀਜ਼ਨ ਵਿੱਚ ਕਿਸਾਨਾਂ ਨੇ ਵ੍ਹਾਈਟ ਗੋਲਡ ਦੀ ਬਿਜਾਈ ਲਗਭਗ 130.37 ਲੱਖ ਹੈਕਟੇਅਰ ਚ ਕੀਤੀ ਹੈ, ਜੋ ਕਿ ਪਿਛਲੇ ਸਾਲ ਇਸ ਸਮੇਂ ਤੱਕ ਲਗਭਗ 127.67 ਲੱਖ ਹੈਕਟੇਅਰ ਚ ਹੋਈ ਸੀ।

ਹੁਣ ਕਪਾਹ ਸੀਜ਼ਨ 2020-21 ਲਈ ਵ੍ਹਾਈਟ ਗੋਲਡ ਦਾ ਸਮਰਥਨ ਮੁੱਲ 5515 ਅਤੇ 5825 ਰੁਪਏ ਪ੍ਰਤੀ ਕੁਇੰਟਲ ਹੈ। ਬਾਜ਼ਾਰ ਅਨੁਸਾਰ ਇਸ ਵਾਰ ਇਹ 4 ਤੋਂ 4.25 ਕਰੋੜ ਗੰਢ ਰਹਿਣ ਦਾ ਅਨੁਮਾਨ ਹੈ। 2013-14 ਵਿੱਚ ਇਹ 3.98 ਕਰੋੜ ਗੰਢ ਰਹੀ ਸੀ ਜਦਕਿ 2014-15 ਵਿੱਚ 3.86 ਕਰੋੜ, 2018-19 ਵਿੱਚ 3.30 ਕਰੋੜ ਅਤੇ ਸਾਲ 2019-20 ’ਚ 3.68 ਕਰੋੜ ਗੰਢ ਰਹੀ ਹੈ।

ਕਈ ਉਡਾਨਾਂ ਨੂੰ ਲੈ ਕੇ 1 ਅਕਤੂਬਰ ਤੋਂ ਹੋ ਰਿਹਾ ਹੈ ਵੱਡਾ ਬਦਲਾਅ! ਪੜ੍ਹੋ ਇਹ ਖ਼ਬਰ

ਬਾਜ਼ਾਰ ਜਾਣਕਾਰ ਸੂਤਰਾਂ ਮੁਤਾਬਕ ਚਾਲੂ ਨਵੇਂ ਕਪਾਹ ਸੀਜ਼ਨ ਸਾਲ 2020-21 ਵਿੱਚ ਕੱਪੜਾ ਵਿਭਾਗ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ ਦਾ ਵ੍ਹਾਈਟ ਗੋਲਡ ਖਰੀਦ ਤੇ ਦਬਦਬਾ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਥੇ ਹੀ ਭਾਰਤੀ ਕਪਾਹ ਨਿਗਮ ਲਿਮਟਿਡ ਕਿਸਾਨਾਂ ਤੋਂ 2 ਤੋਂ 2.25 ਕਰੋੜ ਗੰਢ ਵ੍ਹਾਈਟ ਗੋਲਡ ਖਰੀਦ ਸਕਦਾ ਹੈ।

ਅੱਜ ਫਿਰ ਕਿਸਾਨਾਂ ਦੇ ਹੱਕ ’ਚ ਆਏ ਨਵਜੋਤ ਸਿੱਧੂ, ਕਿਸਾਨਾਂ ਨੂੰ ਦਿੱਤੀ ਇਹ ਸਲਾਹ, ਇੰਝ ਨਿਕਲੇਗਾ ਹੱਲ

ਭਾਰਤ ਵਿੱਚ ਨਵੇਂ ਕਪਾਹ ਸੀਜ਼ਨ ਵਿੱਚ ਬੰਪਰ ਫ਼ਸਲ ਹੋਣ ਅਤੇ ਭਾਰਤੀ ਕਪਾਹ ਨਿਗਮ ਲਿਮਟਿਡ ਵੱਲੋਂ 2 ਕਰੋੜ ਗੰਢ ਦੀ ਖਰੀਦ ਕਰਨ ਦੀ ਖ਼ਬਰ ਨਾਲ ਇਸ ਸਾਲ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਨੂੰ ਵ੍ਹਾਈਟ ਗੋਲਡ ਦੀ 75-80 ਲੱਖ ਗੰਢ ਦੀ ਬਰਾਮਦ ਹੋਣ ਦੀ ਸੰਭਾਵਨਾ ਬਜ਼ਾਰ ਵਿੱਚ ਜਤਾਈ ਜਾ ਰਹੀ ਹੈ।

ਇਸ ਨਵੇਂ ਸੀਜ਼ਨ ਦੌਰਾਨ ਸੀ. ਸੀ. ਆਈ. ਵੱਡੇ ਪੱਧਰ ‘ਤੇ ਵ੍ਹਾਈਟ ਗੋਲਡ ਬਰਾਮਦ ਕਰੇਗਾ। ਚਾਲੂ ਸੀਜ਼ਨ ਦੌਰਾਨ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ, ਜਿਸ ‘ਚ ਵਿਅਤਨਾਮ, ਬੰਗਲਾਦੇਸ਼, ਚੀਨ, ਕੋਰੀਆ ਅਤੇ ਤੁਰਕੀ ਆਦਿ ਸ਼ਾਮਲ ਹਨ, ਨੂੰ ਹੁਣ ਤੱਕ ਕਰੀਬ 50 ਲੱਖ ਗੰਢ ਦੀ ਬਰਾਮਦ ਹੋ ਚੁੱਕੀ ਹੈ ਅਤੇ 5 ਲੱਖ ਗੰਢ ਦੇ ਸੌਦੇ ਅਜੇ ਬਾਕੀ ਹਨ, ਜਿਸ ਦੀ ਬਰਾਮਦ ਜਲਦੀ ਹੋਵੇਗੀ। ਪਿਛਲੇ ਸੀਜ਼ਨ ਸਾਲ 2018-19 ਦੌਰਾਨ ਕਰੀਬ 44 ਲੱਖ ਗੰਢ ਦੀ ਬਰਾਮਦ ਹੋਈ ਸੀ।


   

Click to comment

Leave a Reply

Your email address will not be published.

Most Popular

To Top