News

ਇਸ ਪੌਦੇ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼, ਸ਼ਾਇਦ ਹੀ ਕੋਈ ਖਰੀਦ ਸਕੇ ਇਹ ਪੌਦਾ

Variegated Rhaphidophora Tetrasperma

ਚੰਡੀਗੜ੍ਹ: ਨਵੇਂ ਤੇ ਵੱਖਰੀ ਕਿਸਮ ਦੇ ਪੌਦੇ ਲਗਾਉਣ ਦਾ ਕਿਸ ਨੂੰ ਸ਼ੌਂਕ ਨਹੀਂ ਹੁੰਦਾ। ਖਾਸ ਕਰ ਕੇ ਅਪਣੇ ਘਰ ਅਤੇ ਕਮਰਿਆਂ ਵਿਚ ਪੌਦਿਆਂ ਨਾਲ ਘਰ ਦੀ ਸਜਾਵਟ ਵਿਚ ਚਾਰ ਚੰਨ ਲੱਗ ਜਾਂਦੇ ਹਨ। ਇਸ ਨਾਲ ਸਾਫ਼ ਹਵਾ ਵੀ ਮਿਲਦੀ ਰਹਿੰਦੀ ਹੈ। ਲੋਕ ਪੌਦੇ ਖਰੀਦਣ ਸਮੇਂ ਬਹੁਤ ਪੈਸੇ ਖਰਚ ਕਰ ਦਿੰਦੇ ਹਨ। ਪਰ ਇਸ ਨਾਲੋਂ ਮਹਿੰਗਾ ਪੌਦਾ ਸ਼ਾਇਦ ਹੀ ਕੋਈ ਖਰੀਦੇ। ਇਸ ਚਾਰ ਪੱਤੇ ਦੇ ਇਨਡੋਰ ਪਲਾਂਟ ਦੀ ਕੀਮਤ 6 ਲੱਖ ਰੁਪਏ ਹੈ। ਇਹ ਬਹੁਤ ਦੁਰਲੱਭ ਪੌਦਾ ਹੈ। ਅਗਸਤ ਦੇ ਮਹੀਨੇ ਵਿਚ ਇਸ ਨੇ ਕੀਮਤ ਦਾ ਰਿਕਾਰਡ ਤੋੜ ਦਿੱਤਾ।

ਨਿਊਜ਼ੀਲੈਂਡ ਵਿਚ ਇਕ ਖਰੀਦਦਾਰ ਨੇ ਇਸ ਨੂੰ 8150 ਯੂ.ਐੱਸ. ਡਾਲਰ ਵਿਚ ਖਰੀਦਿਆ। ਮਤਲਬ ਇਸ ਦੀ ਕੁੱਲ ਕੀਮਤ 598,853 ਰੁਪਏ ਹੋਈ। ਇਸ ਪੌਦੇ ਦਾ ਨਾਮ ਵੇਰਿਗੇਟੇਡ ਰੈਫਿਡੋਫੋਰਾ ਟ੍ਰੈਟਾਸਪਰਮਾ (Variegated Rhaphidophora Tetrasperma) ਹੈ ਅਤੇ ਇਸ ਨੂੰ ਫਿਲਾਡੇਂਡ੍ਰੋਨ ਮਿਨਿਮਾ (Philodendron Minima) ਵੀ ਕਹਿੰਦੇ ਹਨ। ਇਸ ਵਿਚ ਹਰੇ ਅਤੇ ਪੀਲੇ ਰੰਗ ਦੀਆਂ ਚਾਰ ਪੱਤੀਆਂ ਹੁੰਦੀਆਂ ਹਨ। ਆਮ ਤੌਰ ‘ਤੇ ਵੇਰਿਗੇਟੇਡ ਮਿਨਿਮਾ ਨੂੰ 14 ਸੈਂਟੀਮੀਟਰ ਦੇ ਕਾਲੇ ਗਮਲੇ ਵਿਚ ਲਗਾਇਆ ਜਾਂਦਾ ਹੈ। ਇਸ ਪੌਦੇ ਨੂੰ ਟ੍ਰੇਡ ਮੀ ਨਾਮ ਦੀ ਕੰਪਨੀ ਨੇ ਵੇਚਿਆ ਹੈ। ਉਸ ਦੀ ਬੁਲਾਰਨ ਰੂਬੀ ਟਾਪਜੈਂਡ ਨੇ ਕਿਹਾ ਕਿ ਅਗਸਤ ਦੇ ਸ਼ੁਰੂਆਤ ਵਿਚ ਇਸ ਦੀ ਸਭ ਤੋਂ ਉੱਚੀ ਕੀਮਤ 6500 ਡਾਲਰ ਮਤਲਬ 4.77 ਲੱਖ ਰੁਪਏ ਗਈ ਸੀ ਪਰ ਅਗਸਤ ਦੇ ਅਖੀਰ ਵਿਚ ਇਸ ਨੂੰ ਇਕ ਖਰੀਦਦਾਰ ਨੇ 5.98 ਲੱਖ ਰੁਪਏ ਵਿਚ ਖਰੀਦਿਆ।

ਸੁਮੇਧ ਸੈਣੀ ਦਾ ਹੁਣ ਬਚਣਾ ਹੋਰ ਵੀ ਮੁਸ਼ਕਿਲ! ਆ ਗਿਆ ਇਕ ਹੋਰ ਚਸ਼ਮਦੀਦ ਗਵਾਹ

ਰੂਬੀ ਟਾਪਜੈਂਡ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਦੀ ਵੈਬਸਾਈਟ 2015 ਵਿਚ ਸ਼ੁਰੂ ਹੋਈ ਸੀ। ਉਦੋਂ ਤੋਂ ਲੈ ਕੇ ਇਸ ਪੌਦੇ ਦੀ ਵਿਕਰੀ ਇਸ ਸਾਈਟ ‘ਤੇ ਵੱਧ ਕੇ 2543 ਫੀਸਦੀ ਜ਼ਿਆਦਾ ਹੋ ਗਈ ਹੈ। ਪਿਛਲੇ ਸਾਲ ਹੀ ਇਸ ਦੀ ਵਿਕਰੀ ਵਿਚ 213 ਫੀਸਦੀ ਵਾਧਾ ਹੋਇਆ ਸੀ। ਪਿਛਲੇ ਇਕ ਹਫਤੇ ਵਿਚ ਹੀ ਵੇਰਿਗੇਟੇਡ ਮਿਨਿਮਾ ਨੂੰ 1600 ਵਾਰ ਉਹਨਾਂ ਦੀ ਸਾਈਟ ‘ਤੇ ਸਰਚ ਕੀਤਾ ਗਿਆ। ਇਸ ਪੌਦੇ ਦੀ ਮੰਗ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਹੈ। ਇਸ ਨੂੰ ਖਰੀਦਣ ਵਾਲੇ ਲੋਕ ਇਸ ਪੌਦੇ ਨੂੰ ਬੱਚੇ ਵਾਂਗ ਸੰਭਾਲਦੇ ਹਨ। ਰੂਬੀ ਕਹਿੰਦੀ ਹੈ ਕਿ ਅੱਜਕਲ੍ਹ ਦੇ ਨੌਜਵਾਨ ਅਜਿਹੇ ਕੰਮਾਂ ਦੇ ਲਈ ਪੈਸੇ ਖਰਚ ਕਰਨ ਬਾਰੇ ਸੋਚਦੇ ਨਹੀਂ ਹਨ ਕਿਉਂਕਿ ਇਹ ਮਿਲੇਨੀਅਲ ਨੌਜਵਾਨ ਹਨ, ਇਹਨਾਂ ਨੂੰ ਆਪਣੀਆਂ ਚੀਜ਼ਾਂ ਨੂੰ ਸੰਭਾਲਣਾ ਆਉਂਦਾ ਹੈ।

Click to comment

Leave a Reply

Your email address will not be published. Required fields are marked *

Most Popular

To Top