News

ਇਸ ਪੁਲਿਸ ਵਾਲੇ ਨੇ ਨੌਕਰੀ ਨੂੰ ਮਾਰੀ ਲੱਤ, ਪਹੁੰਚ ਗਿਆ ਕਿਸਾਨਾਂ ਦੇ ਸੰਘਰਸ਼ ’ਚ

ਮਨਿੰਦਰਪਾਲ ਸਿੰਘ s/o ਗੁਰਦੇਵ ਸਿੰਘ ਪਿੰਡ ਇਕਾਈ ਲਦਾਲ ਬਲਾਕ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦਾ ਵਾਸੀ ਹੈ ਜੋ ਕੀ ਕਾਫੀ ਸਮੇਂ ਤੋਂ ਹਰਿਆਣਾ ਪੁਲਿਸ ਵਿੱਚ ਸਿਪਾਹੀ ਦੀ ਨੌਕਰੀ ਕਰਦਾ ਸੀ। ਮਨਿੰਦਰਪਾਲ ਸਿੰਘ ਦੀ ਫਤਿਆਬਾਦ ਭਰਤੀ ਹੋਈ ਸੀ ਤੇ ਇਸ ਸਮੇਂ ਜਾਖਲ ਵਿਖੇ ਡਿਊਟੀ ਚੱਲ ਰਹੀ ਸੀ। 23 ਸਤੰਬਰ 2020 ਨੂੰ ਮਨਿੰਦਰਪਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿੱਚ ਚੱਲਦੇ ਘੋਲ ਦੌਰਾਨ ਜੱਥੇਬੰਦੀ ਨਾਲ ਜੁੜਿਆ ਅਤੇ ਉਸ ਤੋਂ ਬਾਅਦ ਹਰ ਥਾਂ ਮੋਰਚਿਆਂ ਵਿੱਚ ਹਾਜ਼ਰੀ ਨਿਭਾਓਂਦਾ ਰਿਹਾ।

May be an image of 2 people, beard, people standing and outdoors

27 ਨਵੰਬਰ ਖਨੌਰੀ ਤੋਂ ਦਿੱਲੀ ਆਓਣ ਵਾਲੇ ਕਾਫ਼ਲੇ ਨਾਲ ਆਇਆ ਤੇ ਉਸ ਤੋਂ ਬਾਅਦ ਜੱਥੇਬੰਦੀ ਵਿੱਚ ਡਿਊਟੀ ਨਿਭਾਉਂਦਾ ਰਿਹਾ। ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ਬਰ-ਜ਼ੁਲਮ ਨੂੰ ਦੇਖ ਮਨਿੰਦਰਪਾਲ ਸਿੰਘ ਨੇ ਡਿਊਟੀ ’ਤੇ ਜਾਣਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਅੰਦੋਲਨ ਵਿੱਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ ਤੇ ਪਾਣੀ ਦੀ ਸੇਵਾ ਦੇ ਨਾਲ-ਨਾਲ ਕਈ ਵਾਰ ਹੋਰ ਵੀ ਸੇਵਾ ਲੈ ਕੇ ਜਾਂਦੇ ਰਹੇ।

ਜਿਸ ਦੌਰਾਨ ਮਨਿੰਦਰਪਾਲ ਸਿੰਘ ਨੇ 17 ਜਨਵਰੀ 2021 ਨੂੰ ਨੌਕਰੀ ਛੱਡਣ ਲਈ ਅਸਤੀਫ਼ਾ ਦੇ ਦਿੱਤਾ ਤੇ ਦਿੱਲੀ ਮੋਰਚੇ ਵਿੱਚ ਪਹੁੰਚ ਗਿਆ। ਦਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ 100 ਤੋਂ ਉਪਰ ਦੇ ਦਿਨ ਹੋ ਗਏ ਹਨ।

ਕਿਸਾਨਾਂ ਦੀ ਵੀ ਇਕੋ ਮੰਗ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਦੇ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਕਿਸਾਨੀ ਅੰਦੋਲਨ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਹਨ। ਲੋਕ ਵਧ ਚੜ੍ਹ ਕੇ ਕਿਸਾਨੀ ਅੰਦੋਲਨ ਵਿੱਚ ਅਪਣਾ ਯੋਗਦਾਨ ਦੇ ਰਹੇ ਹਨ ਤੇ ਲਗਾਤਾਰ ਵੱਖ-ਵੱਖ ਸੇਵਾਵਾਂ ਨਿਭਾ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top