ਇਸ ਪਹਿਲੇ ਮਹਾਨਗਰ ’ਚ ਵਿਕੇਗਾ 100 ਰੁਪਏ ਪ੍ਰਤੀ ਲੀਟਰ ਪੈਟਰੋਲ

ਇਸ ਮਹੀਨੇ ਵੀਰਵਾਰ ਨੂੰ 14ਵੀਂ ਵਾਰ ਕੀਮਤਾਂ ਵੱਧਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਪਹਿਲੀ ਵਾਰ ਪੈਟਰੋਲ ਠਾਣੇ ਵਿੱਚ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਮੁੰਬਈ ਵਿੱਚ 100 ਰੁਪਏ ਤੋਂ ਸਿਰਫ 6 ਪੈਸੇ ਪਿੱਛੇ ਹੈ। ਰਾਜਸਥਾਨ ਵਿੱਚ ਪਹਿਲੀ ਵਾਰ 17 ਫਰਵਰੀ ਨੂੰ ਸ਼੍ਰੀਗੰਗਾਨਗਰ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਸੀ ਅਤੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਇਹ ਕੀਮਤ 100 ਰੁਪਏ ਪ੍ਰਤੀ ਲੀਟਰ ਨੂ ਪਾਰ ਕਰ ਗਈ ਹੈ।

ਰਾਜਸਥਾਨ ਵਿੱਚ ਫੀਯੂਲ ਤੇ ਸਭ ਤੋਂ ਵੱਧ ਵੈਟ ਹੈ ਅਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਹਨ। ਬਾਕੀ ਸੂਬਿਆਂ ਵਿੱਚ ਪੈਟਰੋਲ 90 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਵਿਕ ਰਿਹਾ ਹੈ। ਸੂਬਿਆਂ ਵਿੱਚ ਤੇਲ ਕੀਮਤਾਂ ਵਿੱਚ ਅੰਤਰ ਵੀ ਕੁਝ ਸ਼ਹਿਰਾਂ ਵਿੱਚ ਰਿਫਾਇਨਰੀ ਜਾਂ ਸਪਲਾਈ ਡਿਪੂ ਤੋਂ ਪੰਪਾਂ ਨਾਲ ਪਹੁੰਚਣ, ਕੁਝ ਸ਼ਹਿਰਾਂ ਵਿੱਚ ਚੁੰਗੀ ਜਾਂ ਪ੍ਰਵੇਸ਼ ਟੈਕਸ ਤੋਂ ਆਦਿ ਦੇ ਕਾਰਨ ਹੈ।
ਮੁੰਬਈ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਪੈਟਰੋਲ ਦੀ ਕੀਮਤ 11% ਜਾਂ 9.60 ਰੁਪਏ ਪ੍ਰਤੀ ਲੀਟਰ ਅਤੇ ਦਿੱਲੀ ਵਿੱਚ 9.97 ਰੁਪਏ ਵਧੀ ਹੈ। ਇਸ ਦੇ ਨਾਲ ਹੀ ਡੀਜ਼ਲ ਮੁੰਬਈ ਵਿੱਚ ਲਗਭਗ 14% ਜਾਂ 11.36 ਰੁਪਏ ਪ੍ਰਤੀ ਲੀਟਰ ਅਤੇ ਦਿੱਲੀ ਵਿੱਚ 10. 74 ਰੁਪਏ ਮਹਿੰਗਾ ਹੋ ਗਿਆ ਹੈ।
ਤੇਲ ਦੀਆਂ ਕੀਮਤਾਂ 28 ਫਰਵਰੀ ਤੋਂ 3 ਮਈ ਦਰਮਿਆਨ ਸਥਿਰ ਰਹੀਆਂ, ਜਦੋਂ ਪੰਜ ਰਾਜਾਂ ਵਿੱਚ ਚੋਣ ਮੁਹਿੰਮ ਚੱਲ ਰਹੀ ਸੀ ਹਾਲਾਂਕਿ ਇਸ ਸਮੇਂ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਸੀ। ਅਮਰੀਕਾ, ਪੱਛਮੀ ਯੂਰਪ ਅਤੇ ਚੀਨ ਤੋਂ ਵਧਦੀ ਮੰਗ ਕਾਰਨ ਕੱਚੇ ਤੇਲ ਦੀ ਕੀਮਤ ਇਸ ਸਮੇਂ ਲਗਭਗ 68 ਡਾਲਰ ਹੈ।
