Main

ਇਸ ਧੀ ਨੇ ਨਿਊਜ਼ੀਲੈਂਡ ’ਚ ਭਾਰਤ ਦਾ ਕੀਤਾ ਨਾਮ ਰੌਸ਼ਨ, ਨਿਊਜ਼ੀਲੈਂਡ ’ਚ ਬਣੀ ਮੰਤਰੀ

ਭਾਰਤੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਅਪਣਾ ਖੂਬ ਨਾਮ ਚਮਕਾਇਆ ਹੈ। ਹੁਣ ਭਾਰਤ ਦੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿੱਚ ਮੰਤਰੀ ਅਹੁਦੇ ਤੇ ਨਿਯੁਕਤ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਮੈਂਬਰ ਬਣੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਆਪਣੀ ਕੈਬਨਿਟ ਵਿਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ, ਜਿਸ ਵਿਚ ਪ੍ਰਿਅੰਕਾ ਵੀ ਸ਼ਾਮਲ ਹੈ।

ਭਾਰਤ ਵਿਚ ਪੈਦਾ ਹੋਈ ਪ੍ਰਿਅੰਕਾ (41) ਨੇ ਸਕੂਲ ਤੱਕ ਸਿੰਗਾਪੁਰ ਵਿਚ ਪੜ੍ਹਾਈ ਕੀਤੀ ਅਤੇ ਫਿਰ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਗਈ। ਉਹਨਾਂ ਨੇ ਲਗਾਤਾਰ ਘਰੇਲੂ ਹਿੰਸਾ ਦੀਆਂ ਪੀੜਤ ਬੀਬੀਆਂ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰਾਂ ਜਿਹੇ ਲੋਕਾਂ ਲਈ ਆਵਾਜ਼ ਉਠਾਈ, ਜਿਹਨਾਂ ਦੀ ਆਵਾਜ਼ ਅਕਸਰ ਅਣਸੁਣੀ ਕਰ ਦਿੱਤੀ ਜਾਂਦੀ ਸੀ।

ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਸਤੰਬਰ 2017 ਵਿਚ ਉਹ ਸੰਸਦ ਦੀ ਮੈਂਬਰ ਚੁਣੀ ਗਈ ਸੀ। 2019 ਵਿਚ ਉਹਨਾਂ ਨੂੰ ਨਸਲੀ ਭਾਈਚਾਰਿਆਂ ਦੇ ਲਈ ਸੰਸਦੀ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਭਾਈਚਾਰਕ ਅਤੇ ਸਵੈਇੱਛੁਕ ਖੇਤਰ ਅਤੇ ਸਮਾਜਿਕ ਵਿਕਾਸ ਤੇ ਰੁਜ਼ਗਾਰ ਵਿਭਾਗ ਦੀ ਵੀ ਮੰਤਰੀ ਬਣੀ ਹੈ।  

‘ਨਿਊਜ਼ੀਲੈਂਡ ਹੇਰਾਲਡ’ ਅਖ਼ਬਾਰ ਨੇ ‘ਇੰਡੀਅਨ ਵਿਕੇਂਡਰ’ ਦੇ ਹਵਾਲੇ ਨਾਲ ਕਿਹਾ ਕਿ ਪ੍ਰਿਅੰਕਾ ਭਾਰਤੀ-ਨਿਊਜ਼ੀਲੈਂਡ ਮੂਲ ਦੀ ਪਹਿਲੀ ਮੰਤਰੀ ਹੈ। ਉਹ ਆਪਣੇ ਪਤੀ ਦੇ ਨਾਲ ਆਕਲੈਂਡ ਵਿਚ ਰਹਿੰਦੀ ਹੈ। ਪ੍ਰਧਾਨ ਮੰਤਰੀ ਅਰਡਰਨ ਨੇ ਨਵੇਂ ਮੰਤਰੀਆਂ ਦੀ ਘੋਸ਼ਣਾ ਕਰਦਿਆਂ ਕਿਹਾ,”ਮੈਂ ਕੁਝ ਨਵੀਆਂ ਪ੍ਰਤਿਭਾਵਾਂ, ਜ਼ਮੀਨੀ ਪੱਧਰ ਦਾ ਅਨੁਭਵ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕਰ ਕੇ ਉਤਸ਼ਾਹਿਤ ਹਾਂ।”  

Click to comment

Leave a Reply

Your email address will not be published. Required fields are marked *

Most Popular

To Top