News

ਇਸ ਦੇਸ਼ ’ਚ ਮਾਸਕ ਨਾ ਪਾਉਣ ’ਤੇ ਮਿਲਦੀ ਹੈ ਖੌਫ਼ਨਾਕ ਸਜ਼ਾ!

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣਾਏ ਗਏ ਨਿਯਮਾਂ ਦਾ ਉਲੰਘਣ ਆਮ ਹੋ ਗਿਆ ਹੈ ਫਿਰ ਚਾਹੇ ਉਹ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼। ਨਵੀਂ ਦਿੱਲੀ ਤੋਂ ਲੈ ਕੇ ਵਾਸ਼ਿੰਗਟਨ ਤਕ ਲੋਕ ਨਿਯਮ ਤੋੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਹਾਲਾਂਕਿ, ਇੰਡੋਨੇਸ਼ੀਆ ਨੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਵਿਲੱਖਣ ਤਰੀਕਾ ਅਪਣਾਇਆ ਹੈ।

ਈਸਟ ਜਾਵਾ ਪ੍ਰਸ਼ਾਸਨ ਨੇ ਮਾਸਕ ਨਾ ਪਹਿਨਣ ਵਾਲਿਆਂ ਲਈ ਇਕ ਅਜਿਹੀ ਸਜ਼ਾ ਦਾ ਐਲਾਨ ਕੀਤਾ ਹੈ ਜਿਸ ਨੂੰ ਸੁਣਦੇ ਹੀ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ। ਸਜ਼ਾ ਤਹਿਤ ਬਿਨਾਂ ਮਾਸਕ ਦੇ ਫੜੇ ਗਏ ਲੋਕਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਮਰੀਜ਼ਾਂ ਲਈ ਕਬਰ ਪੁੱਟਣੀ ਪੈਂਦੀ ਹੈ।

ਇਹ ਵੀ ਪੜ੍ਹੋ: 48 ਹਜ਼ਾਰ ਝੁੱਗੀ ਵਾਲਿਆਂ ਲਈ ਕੇਜਰੀਵਾਲ ਨੇ ਕਰਤਾ ਵੱਡਾ ਐਲਾਨ

ਗੇਰਸਿਕ ਰੀਜੈਂਸੀ ਦੇ ਅੱਠ ਲੋਕਾਂ ਨੂੰ ਮਾਸਕ ਨਾ ਪਹਿਨਣ ਤੇ ਨਾਬਬੇਟਨ ਪਿੰਡ ਵਿੱਚ ਇਕ ਸਰਵਜਨਿਕ ਕਬਰਿਸਤਾਨ ਵਿੱਚ ਕਬਰ ਪੁੱਟਣ ਦੀ ਸਜ਼ਾ ਦਿੱਤੀ ਗਈ ਸੀ। ਕੋਰਮ ਜ਼ਿਲ੍ਹੇ ਦੇ ਮੁੱਖ ਸਿਊਨੋ ਨੇ ਕਿਹਾ ਕਿ ਉਹਨਾਂ ਕੋਲ ਕਬਰ ਪੁੱਟਣ ਵਾਲਿਆਂ ਦੀ ਕਮੀ ਹੈ।

ਇਹ ਵੀ ਪੜ੍ਹੋ: ਸਰਕਾਰ ਇਹਨਾਂ ਕੰਪਨੀਆਂ ਨੂੰ ਬੰਦ ਕਰਨ ਦੀ ਤਿਆਰੀ ’ਚ! ਅਨੁਰਾਗ ਠਾਕੁਰ ਨੇ ਦਿੱਤੀ ਜਾਣਕਾਰੀ

ਇਸ ਲਈ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਇਸ ਕੰਮ ਵਿੱਚ ਲਗਾਇਆ ਗਿਆ ਹੈ। ਉਹਨਾਂ ਦਸਿਆ ਕਿ ਜਿਹੜੇ ਅੱਠ ਲੋਕਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਉਹਨਾਂ ਵਿੱਚੋਂ ਹਰ ਦੋ ਨੂੰ ਇਕ ਕਬਰ ਪੁੱਟਣ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਉਮੀਦ ਜਤਾਈ ਕਿ ਇਸ ਸਜ਼ਾ ਨਾਲ ਲੋਕਾਂ ਵਿੱਚ ਡਰ ਪੈਦਾ ਹੋਵੇਗਾ ਤੇ ਲੋਕ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ।

ਇਕ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਵਿੱਚ ਹੁਣ ਤਕ ਕੋਰੋਨਾ ਮਹਾਂਮਾਰੀ ਦੇ 218,382 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 8723 ਲੋਕਾਂ ਦੀ ਮੌਤ ਹੋਈ ਹੈ। ਈਸਟ ਜਾਵਾ ਦੀ ਗੱਲ ਕਰੀਏ ਤਾਂ ਇੱਥੇ 38,088 ਪਾਜ਼ੀਟਿਵ ਮਿਲੇ ਹਨ। ਜਿਵੇਂ ਜਿਵੇਂ ਕੋਰੋਨਾ ਕੇਸ ਵਧ ਰਹੇ ਹਨ ਸਰਕਾਰ ਨਿਯਮਾਂ ਵਿੱਚ ਹੋਰ ਸਖ਼ਤੀ ਵਧਾ ਰਹੀ ਹੈ ਕਿਉਂ ਕਿ ਜਦੋਂ ਤਕ ਕੋਈ ਵੈਕਸੀਨੇਸ਼ਨ ਨਹੀਂ ਬਣ ਜਾਂਦੀ ਉਦੋਂ ਤਕ ਸਿਰਫ਼ ਸਾਵਧਾਨੀਆਂ ਵਰਤ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ।   

Click to comment

Leave a Reply

Your email address will not be published. Required fields are marked *

Most Popular

To Top