ਇਸ ਦਾਲ ਨਾਲ ਚਿਹਰੇ ’ਤੇ ਆਵੇਗਾ ਨਿਖਾਰ, ਬਣਾਓ ਫੇਸ ਪੈਕ

ਲੜਕੀਆਂ ਆਪਣੀ ਸਕਿਨ ਟੋਨ ਨੂੰ ਨਿਖਾਰਨ ਲਈ ਕਈ ਬਿਊਟੀ ਪ੍ਰਾਡੈਕਸ ਦੀ ਵਰਤੋਂ ਕਰਦੀਆਂ ਹਨ। ਪਰ ਫਿਰ ਵੀ ਸਕਿਨ ਸਬੰਧੀ ਕਈ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਪਿੰਪਲਸ, ਛਾਈਆਂ-ਝੁਰੜੀਆਂ, ਦਾਗ਼-ਧੱਬੇ, ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਮਸੂਰ ਅਤੇ ਅਰਹਰ ਦੀ ਦਾਲ ਨਾਲ ਬਣੇ ਫੇਸ ਪੈਕ ਦੀ ਵਰਤੋਂ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਫੇਸਪੈਕ ਬਣਾਉਣ ਲਈ ਸਮੱਗਰੀ
ਇੱਕ ਕੌਲੀ ਚ 1 ਕੱਪ ਮਸੂਰ ਦਾਲ ਅਤੇ 1 ਆਲੂ ਨੂੰ ਮੈਸ਼ ਕਰਕੇ ਚੰਗੀ ਤਰ੍ਹਾਂ ਮਿਲਾ ਲਓ।
ਤਿਆਰ ਪੇਸਟ ਨੂੰ ਚਿਹਰੇ ‘ਤੇ 15-20 ਮਿੰਟ ਤੱਕ ਲਗਾਓ। ਸੁੱਕਣ ਦੇ ਬਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਫੇਸ ਪੈਕ ਦੀ 1 ਮਹੀਨੇ ਤੱਕ ਲਗਾਤਾਰ ਵਰਤੋਂ ਕਰਨ ਨਾਲ ਚਿਹਰੇ ‘ਤੇ ਗਲੋਅ ਆਉਣ ਦੇ ਨਾਲ ਅਣਚਾਹੇ ਵਾਲਾਂ ਤੋਂ ਛੁੱਟਕਾਰਾ ਮਿਲਣ ‘ਚ ਮਦਦ ਮਿਲਦੀ ਹੈ।

ਦਾਲ ਅਤੇ ਆਂਡਾ
ਇਕ ਕੌਲੀ ‘ਚ 2 ਟੇਬਲ ਸਪੂਨ ਮਸੂਰ ਦਾਲ ਦਾ ਪਾਊਡਰ, 1 ਆਂਡਾ ਵਾਈਟ, 2-3 ਬੂੰਦਾਂ ਨਿੰਬੂ ਦਾ ਰਸ, 1 ਟੇਬਲ ਸਪੂਨ ਕੱਚਾ ਦੁੱਧ ਮਿਲਾਓ। ਇਸ ਪੈਕ ਨੂੰ ਰੋਜ਼ਾਨਾ ਚਿਹਰੇ ‘ਤੇ ਲਗਾਉਣ ਦੇ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋਵੋ। ਤੁਹਾਨੂੰ ਕੁਝ ਹੀ ਦਿਨਾਂ ‘ਚ ਚਿਹਰੇ ‘ਤੇ ਨਿਖਾਰ ਦਿਖਾਈ ਦੇਣ ਲੱਗੇਗਾ। ਇਸ ਦੇ ਨਾਲ ਹੀ ਕਿੱਲ, ਦਾਗ-ਧੱਬਿਆਂ, ਛਾਈਆਂ ਅਤੇ ਝੁਰੜੀਆਂ ਤੋਂ ਛੁੱਟਕਾਰਾ ਮਿਲਦਾ ਹੈ।
ਦਾਲ ਅਤੇ ਕੱਚਾ ਦੁੱਧ
ਇਕ ਕੌਲੀ ‘ਚ ਮਸੂਰ ਦਾਲ ਨੂੰ ਕੱਚੇ ਦੁੱਧ ‘ਚ ਇਕ ਰਾਤ ਭਿਓ ਕੇ ਰੱਖਣ ਦੇ ਬਾਅਦ ਇਸ ਨੂੰ ਪੀਸ ਲਓ। ਇਸ ਨੂੰ ਤਿਆਰ ਫੇਸ ਪੈਕ ਨੂੰ ਚਿਹਰੇ ‘ਤੇ ਲਗਾਉਣ ਨਾਲ ਡਾਰਕ ਸਕਿਨ ਤੋਂ ਛੁੱਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਅਣਚਾਹੇ ਵਾਲ ਦੂਰ ਹੁੰਦੇ ਹਨ।
ਬੈਸਟ ਐਂਟੀ ਏਜਿੰਗ
ਦਾਲ ਨੂੰ ਪੀਸ ਕੇ ਚਿਹਰੇ ‘ਤੇ ਲਗਾਉਣ ਨਾਲ ਇਹ ਐਂਟੀ-ਏਜਿੰਗ ਦੇ ਰੂਪ ‘ਚ ਕੰਮ ਕਰਦੀ ਹੈ। ਇਹ ਸਕਿਨ ਸੈਲਸ ਅਤੇ ਡੈਮੇਜ ਟੀਸ਼ੂ ਨੂੰ ਰਿਪੇਅਰ ਕਰਨ ‘ਚ ਫਾਇਦੇਮੰਦ ਹੁੰਦੀ ਹੈ। ਇਹ ਚਿਹਰੇ ‘ਤੇ ਨਿਖਾਰ ਲਿਆਉਣ ਦੇ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ। ਤਾਂ ਚੱਲੋ ਜਾਣਦੇ ਹਾਂ ਮਸੂਰ ਦਾਲ ਨਾਲ ਬਣਨ ਵਾਲੇ ਵੱਖ-ਵੱਖ ਫੇਸ ਪੈਕ ਅਤੇ ਇਸ ਨਾਲ ਸਕਿਨ ਨੂੰ ਮਿਲਣ ਵਾਲੇ ਕਈ ਫਾਇਦਿਆਂ ਦੇ ਬਾਰੇ ‘ਚ…
ਦਾਲ, ਸ਼ਹਿਦ ਅਤੇ ਹਲਦੀ
ਇਕ ਕੌਲੀ ‘ਚ ਮਸੂਰ ਦਾਲ ਨੂੰ ਪੀਸ ਕੇ ਉਸ ‘ਚ ਸ਼ਹਿਦ ਅਤੇ ਹਲਦੀ ਪਾਊਡਰ ਪਾਓ। ਇਸ ਦੇ ਬਾਅਦ ਇਸ ‘ਚ ਪਾਣੀ ਮਿਲਾ ਕੇ ਸਮੂਦ ਜਿਹਾ ਪੇਸਟ ਬਣਾ ਲਓ। ਹੁਣ ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15-20 ਮਿੰਟ ਦੇ ਬਾਅਦ ਇਸ ਨੂੰ ਸਾਫ ਕਰ ਲਓ। ਇਹ ਫੇਸ ਪੈਕ ਤੁਹਾਡੀ ਡੈਡ ਸਕਿਨ ਸੇਲਸ ਨੂੰ ਦੂਰ ਕਰਕੇ ਨਵੀਂ ਸਕਿਨ ਨੂੰ ਬਣਾਉਣ ‘ਚ ਮਦਦ ਕਰੇਗਾ। ਇਸ ਦੇ ਨਾਲ ਹੀ ਸਕਿਨ ਗਲੋਇੰਗ ਅਤੇ ਮੁਲਾਇਮ ਹੁੰਦੀ ਹੈ।
