ਇਸ ਤਰ੍ਹਾਂ ਕਰੋ ਪੈਰਾਂ ਦੀ ਦੇਖਭਾਲ, ਹਰ ਕੋਈ ਕਰੇਗਾ ਤੁਹਾਡੇ ਸੁੰਦਰ ਪੈਰਾਂ ਦੀ ਤਾਰੀਫ

ਜੇਕਰ ਤੁਸੀਂ ਵੀ ਗਰਮੀਆਂ ਦੇ ਮੌਸਮ ਵਿੱਚ ਆਪਣੇ ਸਟਾਈਲਿਸ਼ ਪਹਿਰਾਵੇ ਦੇ ਨਾਲ ਸਟਾਈਲਿਸ਼ ਸੈਂਡਲ ਪਹਿਨਣ ਬਾਰੇ ਸੋਚ ਰਹੇ ਹੋ, ਤਾਂ ਇੱਕ ਵਾਰ ਆਪਣੇ ਪੈਰਾਂ ਦੀ ਸਥਿਤੀ ਦੀ ਜਾਂਚ ਜ਼ਰੂਰ ਕਰੋ।

ਕਿਤੇ ਅਜਿਹਾ ਨਾ ਹੋਵੇ ਕਿ ਇਨ੍ਹਾਂ ਸੈਂਡਲਾਂ ਵਿਚ ਤੁਹਾਡੀਆਂ ਫਟੀਆਂ ਅੱਡੀਆਂ ਅਤੇ ਤੁਹਾਡੇ ਪੈਰਾਂ ਦੀ ਬੇਰੰਗ ਸਕਿਨ ਤੁਹਾਡੀ ਪੂਰੀ ਲੁੱਕ ਨੂੰ ਵਿਗਾੜ ਦੇਵੇ ਤੇ ਲੋਕਾਂ ਵਿੱਚ ਤੁਹਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਦਰਅਸਲ ਗਰਮੀਆਂ ਦੇ ਮੌਸਮ ਵਿੱਚ ਧੁੱਪ ਅਤੇ ਧੂੜ ਦੇ ਸੰਪਰਕ ਵਿੱਚ ਆਉਣ ਨਾਲ ਪੈਰਾਂ ਦੀ ਸਕਿਨ ਰੁੱਖੀ ਤੇ ਕਾਲੀ ਹੋ ਜਾਂਦੀ ਹੈ।

ਪਰ ਜੇਕਰ ਇਨ੍ਹਾਂ ਦੀ ਸਹੀ ਦੇਖਭਾਲ ਕੀਤੀ ਜਾਵੇ ਤਾਂ ਇਹ ਆਸਾਨੀ ਨਾਲ ਨਰਮ ਅਤੇ ਨਾਜ਼ੁਕ ਵੀ ਬਣ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਪੈਰਾਂ ਦੀ ਦੇਖਭਾਲ ਦੇ ਅਜਿਹੇ ਕੁਝ ਤਰੀਕੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਵੀ ਆਪਣੇ ਪੈਰਾਂ ਨੂੰ ਸੁੰਦਰ ਰੱਖ ਸਕਦੇ ਹੋ।
ਜਦੋਂ ਵੀ ਤੁਸੀਂ ਧੁੱਪ ‘ਚ ਬਾਹਰ ਜਾਓ ਤਾਂ ਪੈਰਾਂ ‘ਤੇ ਚੰਗੀ SPF ਕਰੀਮ ਜ਼ਰੂਰ ਲਗਾਓ। ਬਿਹਤਰ ਹੋਵੇਗਾ ਜੇਕਰ ਤੁਸੀਂ ਸਟੋਕਿੰਗਜ਼ ਪਾ ਕੇ ਜਾਓ ਅਤੇ ਸਕਿਨ ਨੂੰ ਸਿੱਧੀ ਧੁੱਪ ਤੋਂ ਬਚਾਓ।
ਪੈਰਾਂ ਦੀ ਬਿਹਤਰ ਸਕਿਨ ਨੂੰ ਬਣਾਈ ਰੱਖਣ ਲਈ, ਨਿਯਮਤ ਪੈਡੀਕਿਓਰ ਕਰੋ। ਅਜਿਹਾ ਤੁਸੀਂ ਘਰ ‘ਚ ਵੀ ਕਰ ਸਕਦੇ ਹੋ। ਜੇਕਰ ਤੁਸੀਂ ਪੈਰਾਂ ‘ਤੇ ਲੋਸ਼ਨ ਲਗਾਓ ਅਤੇ ਮਸਾਜ ਆਦਿ ਕਰੋ ਤਾਂ ਵੀ ਸਕਿਨ ਚੰਗੀ ਅਤੇ ਗਲੋਇੰਗ ਬਣੀ ਰਹੇਗੀ।
ਸੁੱਕੀ ਤੇ ਡੈੱਡ ਸਕਿਨ ਨੂੰ ਹਟਾਉਣ ਲਈ ਪਿਊਮਿਸ ਪੱਥਰ ਦੀ ਵਰਤੋਂ ਕਰੋ। ਜਦੋਂ ਵੀ ਤੁਸੀਂ ਨਹਾਉਣ ਜਾਓ ਤਾਂ ਪੈਰਾਂ ਦੀ ਸਕਿਨ ਨੂੰ ਹਲਕੇ ਹੱਥਾਂ ਨਾਲ ਰਗੜੋ। ਅਜਿਹਾ ਕਰਨ ਨਾਲ ਡੈੱਡ ਸਕਿਨ ਜਮ੍ਹਾ ਨਹੀਂ ਹੋਵੇਗੀ ਅਤੇ ਪੈਰਾਂ ਦੀ ਸਕਿਨ ਹਮੇਸ਼ਾ ਨਰਮ ਬਣੀ ਰਹੇਗੀ।
