ਇਸ ਤਰੀਕੇ ਨਾਲ ਮਿੱਠੀ ਗਾਜਰ ਦੀ ਕਰੋ ਪਛਾਣ

 ਇਸ ਤਰੀਕੇ ਨਾਲ ਮਿੱਠੀ ਗਾਜਰ ਦੀ ਕਰੋ ਪਛਾਣ

ਠੰਡ ਦੇ ਮੌਸਮ ਵਿੱਚ ਲੋਕ ਗਾਜਰ ਦਾ ਜ਼ਿਆਦਾ ਸੇਵਨ ਕਰਦੇ ਹਨ ਕਿਉਂ ਕਿ ਇਹ ਕੋਈ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਨਾਲ ਕਈ ਸਿਹਤ ਨਾਲ ਜੁੜੇ ਲਾਭ ਹੁੰਦੇ ਹਨ। ਪਰ ਕਈ ਵਾਰ ਇਹ ਪਤਾ ਨਹੀਂ ਲਗਦਾ ਕਿ ਕਿਹੜੀ ਗਾਜਰ ਚੰਗੀ ਹੈ ਜਾਂ ਕਿਹੜੀ ਗਾਜਰ ਮਿੱਠੀ ਹੈ?

2022 Fresh Carrot global market overview today - Tridge

ਗਾਜਰ ਖਰੀਦਦੇ ਸਮੇਂ ਅਸੀਂ ਅਕਸਰ ਧੋਖਾ ਖਾ ਜਾਂਦੇ ਹਾਂ ਕਿਉਂ ਕਿ ਕਈ ਵਾਰ ਅਸੀਂ ਗਾਜਰਾਂ ਨੂੰ ਉਹਨਾਂ ਦੀ ਦਿੱਖ ਦੇਖ ਕੇ ਲਿਆਉਂਦੇ ਹਾਂ ਪਰ ਅੰਦਰੋਂ ਸਵਾਦ ਬਿਲਕੁਲ ਫਿੱਕਾ ਹੁੰਦਾ ਹੈ। ਅਜਿਹੇ ਵਿੱਚ ਜਦੋਂ ਵੀ ਅਸੀਂ ਬਜ਼ਾਰ ਵਿੱਚੋਂ ਗਾਜਰ ਖਰੀਦਣ ਜਾਂਦੇ ਹਾਂ ਤਾਂ ਚੰਗੀ ਗਾਜਰ ਦੀ ਚੋਣ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਗਾਜਰ ਨੂੰ ਰੰਗ ਦੇਖ ਕੇ ਪਛਾਣੋ

ਵਧੀਆ ਗਾਜਰ ਖਰੀਦਣ ਲਈ ਸਾਡੇ ਲਈ ਇਸ ਦੇ ਰੰਗ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਬਜ਼ਾਰ ਵਿੱਚ ਕਈ ਰੰਗਾਂ ਦੀਆਂ ਗਾਜਰਾਂ ਹੁੰਦੀਆਂ ਹਨ ਪਰ ਕਿਹਾ ਜਾਂਦਾ ਹੈ ਕਿ ਗੂੜੇ ਸੰਤਰੀ ਜਾਂ ਲਾਲ ਰੰਗ ਦੀਆਂ ਗਾਜਰਾਂ ਨੂੰ ਖਰੀਦਣਾ ਸਭ ਤੋਂ ਵਧੀਆ ਹੈ। ਮੋਟੀ ਗਾਜਰ ਮਿੱਠੀ ਹੁੰਦੀ ਹੈ ਅਤੇ ਪਤਲੀ ਗਾਜਰ ਲੂਣੀਆਂ ਸਬਜ਼ੀਆਂ ਲਈ ਹੁੰਦੀ ਹੈ।

ਤਾਜ਼ੀ ਗਾਜਰ ਪਤਾ ਲਗਾਉਣ ਦਾ ਤਰੀਕਾ

ਜੇ ਗਾਜਰ ਦੇ ਉਪਰਲੇ ਪੱਤੇ ਮੁਰਝਾ ਗਏ ਹਨ, ਤਾਂ ਇਸ ਦਾ ਮਤਲਬ ਹੈ ਕਿ ਗਾਜਰ ਤਾਜ਼ੀ ਨਹੀਂ ਹੈ, ਇਸ ਦੇ ਨਾਲ ਹੀ ਤਾਜ਼ੀ ਗਾਜਰ ਨੂੰ ਇਸ ਦੀ ਗੰਧ ਤੋਂ ਵੀ ਪਛਾਣਿਆ ਜਾ ਸਕਦਾ ਹੈ। ਜੇ ਗਾਜਰ ਦੀ ਖੁਸ਼ਬੂ ਨਹੀਂ ਆਉਂਦੀ ਤਾਂ ਗਾਜਰ ਨਾ ਖਰੀਦੋ।

ਗਾਜਰ ਖਰੀਦਣ ਸਮੇਂ ਰੱਖੋ ਇਹ ਧਿਆਨ

ਦਾਗ ਜਾਂ ਨਿਸ਼ਾਨ ਵਾਲੀ ਗਾਜਰ ਨਾ ਖਰੀਦੋ ਕਿਉਂਕਿ ਇਸ ਦਾ ਸਵਾਦ ਖਰਾਬ ਹੋ ਸਕਦਾ ਹੈ
ਗਾਜਰ ਖਰੀਦਣ ਤੋਂ ਪਹਿਲਾਂ ਤੁਸੀਂ ਨਮੂਨੇ ਦੇ ਤੌਰ ਤੇ ਇੱਕ ਗਾਜਰ ਦੀ ਜਾਂਚ ਕਰ ਸਕਦੇ ਹੋ

ਬਹੁਤੀ ਭਾਰੀ ਗਾਜਰ ਨਾ ਖਰੀਦੋ ਕਿਉਂਕਿ ਭਾਰੀ ਗਾਜਰਾਂ ਦੇ ਅੰਦਰ ਜ਼ਿਆਦਾ ਗੰਢ ਨਿਕਲਦੇ ਹਨ।

Leave a Reply

Your email address will not be published.